Thursday, November 21, 2024

Social

ਵੱਡੀ ਅਣਗਹਿਲੀ ...... !!!

March 27, 2022 05:49 PM
SehajTimes

ਇੱਕ ਥਾਂ ਤੋਂ ਦੂਸਰੀ ਥਾਂ ਤੱਕ ਆਉਣ - ਜਾਣ ਲਈ ਮਨੁੱਖ ਦੁਆਰਾ ਕਈ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਆਵਾਜਾਈ ਦੇ ਸਾਧਨਾਂ ਵਿਚੋਂ ਇੱਕ ਮੁੱਖ ਸਾਧਨ ਹੈ : ਮੋਟਰਸਾਈਕਲ ਜਾਂ ਸਕੂਟਰੀ।ਅਸੀਂ ਅਕਸਰ ਆਪਣੇ ਪਰਿਵਾਰਕ ਮੈਂਬਰਾਂ , ਰਿਸ਼ਤੇਦਾਰਾਂ ਤੇ ਜਾਣਕਾਰ ਵਿਅਕਤੀਆਂ ਨਾਲ ਮੋਟਰਸਾਈਕਲ 'ਤੇ ਸਫਰ ਕਰਦੇ ਹਾਂ ਅਤੇ ਰੋਜ਼ਾਨਾ ਜੀਵਨ ਦੇ ਕੰਮ - ਧੰਦੇ ਪੂਰੀ ਕਰਦੇ ਹਾਂ। ਇਸੇ ਤਰ੍ਹਾਂ ਸਾਡੀਆਂ ਮਾਤਾਵਾਂ , ਭੈਣਾਂ , ਧੀਆਂ ਵੀ ਮੋਟਰਸਾਈਕਲਾਂ 'ਤੇ ਸਫ਼ਰ ਕਰਦੀਆਂ ਹਨ , ਪ੍ਰੰਤੂ ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਅਕਸਰ ਔਰਤਾਂ ਮੋਟਰਸਾਈਕਲ 'ਤੇ ਸਫਰ ਕਰਨ ਦੇ ਦੌਰਾਨ ਆਪਣੇ ਗਲ਼ ਵਿੱਚ ਪਾਈ ਹੋਈ ਚੁੰਨੀ ਜਾਂ ਦੁਪੱਟਾ ਆਦਿ ਗਲ਼ ਵਿੱਚ ਪਾ ਕੇ ਹੇਠਾਂ ਮੋਟਰਸਾਈਕਲ ਜਾਂ ਸਕੂਟਰੀ ਦੇ ਟਾਇਰਾਂ ਵੱਲ ਸੁੱਟ / ਕਰ ਰੱਖਦੀਆਂ ਹਨ ; ਜੋ ਕਿ ਬਹੁਤ ਵੱਡੀ ਭਿਆਨਕ ਜਾਨਲੇਵਾ ਅਣਗਹਿਲੀ ਹੈ। ਜਿਸ ਨਾਲ ਕਿ ਕਿਸੇ ਵੀ ਧੀ , ਭੈਣ , ਮਾਤਾ ਦੀ ਜਾਨ ਜਾ ਸਕਦੀ ਹੈ ਅਤੇ ਅਚਾਨਕ ਹੀ ਬਹੁਤ ਵੱਡੀ ਦੁਖਦਾਇਕ ਦੁਰਘਟਨਾ ਵਾਪਰ ਸਕਦੀ ਹੈ ਤੇ ਅਚਾਨਕ ਹੀ ਹੱਸਦੇ - ਵੱਸਦੇ ਘਰ ਉੱਜੜ ਜਾਂਦੇ ਹਨ। ਇਹ ਤਾਂ ਕੇਵਲ ਤੇ ਕੇਵਲ ਉਸ ਇਨਸਾਨ ਨੂੰ ਹੀ ਪਤਾ ਹੈ , ਜਿਸ ਵਿਚਾਰੇ ਨਾਲ ਜ਼ਰਾ ਜਿੰਨੀ ਵਾਪਰੀ ਅਣਗਹਿਲੀ ਸਦਕਾ ਪਰਿਵਾਰ ਦਾ ਮੈਂਬਰ ਅਕਾਲ ਮ੍ਰਿਤੂ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਵੀਰਾਂ ਤੇ ਬਜ਼ੁਰਗਾਂ ਨੂੰ ਵੀ ਅਜਿਹੀ ਅਣਗਹਿਲੀ ਲਈ ਖੁਦ ਪ੍ਰਤੀ ਅਤੇ ਖ਼ਾਸ ਤੌਰ 'ਤੇ ਔਰਤਾਂ ਪ੍ਰਤੀ ਬਹੁਤ ਜ਼ਿਆਦਾ ਸੁਚੇਤ ਹੋਣਾ ਪੈਣਾ ਹੈ । ਇਸ ਦੇ ਨਾਲ ਹੀ ਸਾਨੂੰ ਆਪਣੇ ਮੋਟਰਸਾਈਕਲ /ਸਕੂਟਰੀ ਆਦਿ ਦਾ ਸਟੈਂਡ ਵੀ ਡਰਾਈਵਿੰਗ ਕਰਦੇ ਸਮੇਂ ਜ਼ਰੂਰ ਚੁੱਕ ਲੈਣਾ/ਉੱਪਰ ਕਰ ਲੈਣਾ ਚਾਹੀਦਾ ਹੈ। ਇਨ੍ਹਾਂ ਦੋਵਾਂ ਨਿੱਕੀਆਂ , ਪਰ ਬਹੁਤ ਘਾਤਕ ਅਣਗਹਿਲੀਆਂ ਪ੍ਰਤੀ ਸਾਨੂੰ ਖੁਦ ਅਤੇ ਸੜਕ 'ਤੇ ਆ - ਜਾ ਰਹੇ ਹੋਰ ਦੂਸਰੇ ਲੋਕਾਂ ਪ੍ਰਤੀ ਵੀ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ। ਸ਼ਾਇਦ ਦੂਸਰਿਆਂ ਪ੍ਰਤੀ ਨਿਭਾਇਆ ਗਿਆ ਇਹ ਫ਼ਰਜ਼ ਬਹੁਤ ਵੱਡਾ ਪੁੰਨ ਹੀ ਹੈ।

 " ਖ਼ੁਦ ਬਚੋ ,
 ਪਰਿਵਾਰਕ ਮੈਂਬਰਾਂ ਨੂੰ ਤੇ ਦੂਸਰਿਆਂ ਨੂੰ ਵੀ ਬਚਾਓ , 
ਸਡ਼ਕ ਸੁਰੱਖਿਆ ਦੇ ਨਿਯਮ ਅਪਨਾਓ ,
ਮਾਨਵਤਾ ਦਾ ਧਰਮ ਨਿਭਾਓ । "

ਲੇਖਕ : ਮਾਸਟਰ ਸੰਜੀਵ ਧਰਮਾਣੀ 
ਸ੍ਰੀ ਅਨੰਦਪੁਰ ਸਾਹਿਬ  
9478561356

Have something to say? Post your comment

 

More in Social

ਲਾਇਸੈਂਸ ਤਾਂ ਹੈ ਕੰਸਲਟੈਂਸੀ, ਟਰੈਵਲ ਏਜੰਟ ਅਤੇ ਕੋਚਿੰਗ ਸੈਂਟਰਾਂ ਦਾ ਪਰ ਵੀਜ਼ਾ ਅਪਲਾਈ ਕਰਨ ਦੇ ਨਾਂ 'ਤੇ ਲੱਖਾਂ ਦੀਆਂ ਠੱਗੀਆਂ ਜਾਰੀ

'ਮੇਰੀ ਦਸਤਾਰ ਮੇਰੀ ਸ਼ਾਨ'

ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ

ਦਿਸ਼ਾ ਟਰੱਸਟ ਨੇ ਧੂਮਧਾਮ ਨਾਲ ਮਨਾਇਆ ਸੁਹਾਗਣਾਂ ਨਾਲ ਕਰਵਾ ਚੌਥ ਦਾ ਤਿਉਹਾਰ

ਰੰਗਲੇ ਜੱਗ ਤੋਂ ਜਾਣ ਦੇ ਬਾਅਦ ਵੀ ਆਪਣੀਆਂ ਅੱਖਾਂ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ :  ਸੰਤ ਸਤਰੰਜਨ ਸਿੰਘ ਜੀ ਧੁੱਗਿਆਂ ਵਾਲੇ  

ਜ਼ਰਾ ਸੋਚੋ

ਕੰਗਨਾ ਰਣੌਤ 

ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ

ਧਰਮਗੜ੍ਹ ਵਿਖੇ ਵਿਛੜ ਚੁੱਕੇ ਨੌਜੁਆਨਾਂ ਦੀ ਯਾਦ ਵਿੱਚ ਚੌਥਾ ਖੂਨਦਾਨ ਕੈਂਪ ਲਗਾਇਆ

‘ਰੁੱਖ ਲਗਾਉਣ ਦੀ ਮੁਹਿੰਮ’ ਤਹਿਤ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਵੱਲੋਂ ਕੋਰਟ ਕੰਪਲੈਕਸ ਬਾਘਾਪੁਰਾਣਾ ਵਿਖੇ ਲਗਾਏ ਪੌਦੇ