ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਪਣੀ ਫਿਲਮ ਗਦਰ 2 ਦੀ ਪ੍ਰਮੋਸ਼ਨ ਪੰਜਾਬ ਵਿੱਚ ਕਰ ਰਹੇ ਹਨ।ਜਿਸ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਲੋਕ ਗੁੱਸੇ ਨਾਲ ਭਰੇ ਪੀਤੇ ਪਏ ਹਨ। ਅੱਜ ਨੌਜਵਾਨਾਂ ਵੱਲੋਂ ਸੰਨੀ ਦਿਓਲ ਦੀ ਫਿਲਮ ਦਾ ਬਾਇਕਾਟ ਕਰਨ ਦਾ ਸੁਨੇਹਾ ਲਾਇਆ ਗਿਆ। ਇਸਦੇ ਨਾਲ ਹੀ ਪੋਸਟਰ ਲਾਏ ਗਏ।
ਗੁਰਦਾਸਪੁਰ ਵਾਸੀਆਂ ਨੇ ਕਿਹੈ ਕਿ ਸਨੀ ਦਿਓਲ ਵਾਹਘਾ ਬਾਰਡਰ ਪਹੁੰਚ ਗਏ ਪਰ ਉੱਥੋਂ ਸਿਰਫ 30 ਕਿਲੋਮੀਟਰ ਦੂਰ ਆਪਣੇ ਲੋਕਸਭਾ ਹਲਕੇ ਗੁਰਦਾਸਪੁਰ ਵਿੱਚ ਆਉਣ ਦੀ ਖੇਚਲ ਨਹੀਂ ਕਰ ਸਕੇ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮੁੜ ਤੋਂ ਭੁਲੇਖੇ ਨਾਲ ਵੀ ਸਨੀ ਦਿਓਲ ਹਲਕੇ ‘ਚ ਆਏ ਤਾਂ ਉਸਦਾ ਤਿੱਖ ਵਿਰੋਧ ਕੀਤਾ ਜਾਵੇ।
ਲੋਕਾਂ ਨੇ ਕਿਹਾ ਕੇ ਜਿੰਨੇ ਮਾਣ ਨਾਲ ਉਸਨੂੰ ਵੋਟਾਂ ਪਾ ਕੇ ਜਿਤਾਇਆ ਗਿਆ ਸੰਨੀ ਦਿਓਲ ਨੇ ਪੰਜਾਬੀਆਂ ਦੀ ਕੋਈ ਵੀ ਮੁਸ਼ਕਿਲ ਹੱਲ ਨਹੀਂ ਕਰਵਾਈ ਅਤੇ ਕੋਈ ਮੁੱਦਾ ਸੰਸਦ ‘ਚ ਨਹੀਂ ਚੁੱਕਿਆ ਗਿਆ ਅਤੇ ਨਾਹੀ ਉਹ ਗੁਰਦਾਸਪੁਰ ਵਿੱਚ ਆਏ ਨੇ।ਇਹ ਵੀ ਦੱਸ ਦਈਏ ਕਿ ਗੁਰਦਾਸਪੁਰ ਵਾਸੀ ਕਾਫੀ ਵਾਰ ਸੰਨੀ ਦਿਓਲ ਦੇ ਗੁੰਮਸ਼ਦਾ ਵਾਲੇ ਪੋਸਟਰ ਵੀ ਲਗਾ ਚੁੱਕੇ ਨੇ ਪਰ ਇਸਦੇ ਬਾਵਜੂਦ ਵੀ ਉਹ ਗੁਰਦਾਸਪੁਰ ਵਿੱਚ ਨਹੀਂ ਗਏ।