ਵੈਸੇ ਤਾਂ ਅੱਜਕਲ੍ਹ ਦੇ ਜ਼ਮਾਨੇ ਵਿੱਚ ਚੰਗੇ ਇਨਸਾਨ ਮਿਲਣੇ ਔਖੇ ਨੇ ਜੋ ਚਾਨਣ ਕਰਨ ਤੇ ਵੀ ਨਹੀ ਲੱਭਦੇ ਪਰ ਜੇ ਇਨਸਾਨ ਖ਼ੁਦ ਦੀਆ ਨਜ਼ਰਾਂ ਵਿੱਚ ਸਹੀ ਹੈ ਤਾਂ ਉਸ ਨੂੰ ਚੰਗੀ ਸੋਚ ਵਾਲੇ ਇਨਸਾਨ ਮਿਲ ਹੀ ਜਾਂਦੇ ਹਨ ਜੋ ਬਿਨ੍ਹਾਂ ਕਿਸੇ ਸੁਆਰਥ ਤੋਂ ਇੱਕ ਦੂਜੇ ਦਾ ਸਾਥ ਨਿਭਾਈਂ ਜਾਂਦੇ ਹਨ ।ਕਲਾ ਦਾ ਖ਼ੇਤਰ ਵੀ ਇੱਕ ਅਜਿਹਾਂ ਹੀ ਖ਼ੇਤਰ ਹੀ ਜਿੱਥੇ ਤੁਹਾਨੂੰ ਕਦਮ- ਕਦਮ ਤੇ ਇੱਕ ਦੁਸਰੇ ਦੀਆਂ ਟੰਗਾਂ ਖਿੱਚਣ ਵਾਲ਼ੇ ਤਾਂ ਮਿਲਣਗੇ ਪਰ ਕੁੱਝ ਵਿਰਲੇ ਹੀ ਇਨਸਾਨ ਹੁੰਦੇ ਹਨ ਜੋ ਤੁਹਾਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦੇ ਹਨ। ਸਭ ਨੂੰ ਇੱਕ ਮੁੱਠੀ ਵਿੱਚ ਲੈ ਕੇ ਚੱਲਣ ਵਿੱਚ ਹੀ ਦੂਜਿਆਂ ਦਾ ਭਲਾ ਕਰਨ ਵਿੱਚ ਵੱਡਾਪਣ ਸਮਝਦਿਆਂ ਹਰ ਛੋਟੇ ਵੱਡੇ ਇਨਸਾਨ ਦੀ ਇੱਜ਼ਤ ਕਰਨਾ ਆਪਣਾ ਪਹਿਲਾਂ ਫਰਜ਼ ਸਮਝਦੇ ਹੋਣਾ ਹੈ। ਕਿਹਾ ਜਾਦਾ ਹੈ ਕਿ ਇਨਸਾਨ ਜਿਹੋ ਜਿਹੀ ਸੰਗਤ ਕਰੇਂਗਾ ਉਸ ਨੂੰ ਉਹੋ ਜਿਹੀ ਸ਼ੋਭਾ ਹੀ ਮਿਲੇਗੀ ਜੇਕਰ ਬਚਪਨ ਵਿੱਚ ਮਾਤਾ-ਪਿਤਾ ਦੀ ਦਿੱਤੀ ਹੋਈ ਚੰਗੀ ਸਿੱਖਿਆ ਅਨੁਸਾਰ ਸਹੀ ਰੂਪ ਵਿੱਚ ਅਮਲ ਹੋ ਜਾਏ ਤਾਂ ਉਹ ਇਨਸਾਨ ਜਿੰਦਗੀ ਵਿੱਚ ਕਦੇ ਵੀ ਮਾਰ ਨਹੀ ਖਾਏਗਾ ਅਤੇ ਨਾ ਹੀ ਕਿਸੇ ਨਾਲ਼ ਧੋਖਾਧੜੀ ਜਾਂ ਫ਼ਰੇਬ ਕਰੇਂਗਾ ਅਜਿਹੇ ਹੀ ਗੁਣਾਂ ਦਾ ਧਾਰਨੀ ਹੈ ਜੋ ਇਸ ਵੇਲੇ ਬਿਜ਼ਨਸ ਦੇ ਨਾਲ਼- ਨਾਲ਼ ਸ਼ੌਂਕ ਵਜੋਂ ਫ਼ਿਲਮ ਖ਼ੇਤਰ ਵਿੱਚ ਬਤੋਰ ਪ੍ਰੋਡਿਊਸਰ ਕਿਸਮਤ ਅਜ਼ਮਾ ਰਿਹਾ ਹੈ। ਮੈਂ ਆਪਣੇ ਇਸ ਲੇਖ ਰਾਹੀਂ ਜਿਸ ਸ਼ਖ਼ਸੀਅਤ ਦਾ ਜ਼ਿਕਰ ਕਰ ਰਿਹਾਂ ਹਾਂ ,ਅਜਿਹੀ ਸ਼ਖ਼ਸੀਅਤ ਦਾ ਮਾਲਕ ਮਨਦੀਪ ਸਿੰਘ ਟੁਰਨਾ ਹੈ ਜੋ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਸਗੋਂ ਚੰਗੀ ਸੋਚ ਦਾ ਧਾਰਨੀ ,ਮਿਲਾਪੜਾ ਤੇ ਨਿੱਘੇ ਸੁਭਾਅ ਦਾ ਇਨਸਾਨ ਹੈ। ਪ੍ਰਮਾਤਮਾ ਦੀ ਰਜਾ ਵਿੱਚ ਰਹਿਣਾ ਹੀ ਇਸ ਦੀ ਵਿਸ਼ੇਸ਼ ਖ਼ਾਸੀਅਤ ਹੈ ।ਕੁੱਝ ਸਮਾਂ ਪਹਿਲਾਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ਐਸ.ਐਚ.ਓ .ਸ਼ੇਰ ਸਿੰਘ ਨਾਲ਼ ਅੱਜਕਲ੍ਹ ਚਰਚਾਂ ਵਿੱਚ ਹੈ। ਮੇਰੀ ਮੁਰਾਦ ਮਨਦੀਪ ਸਿੰਘ ਟੁਰਨਾ ਤੋਂ ਹੈ। ਜੋ ਪਿਆਰ ਦਾ ਮੁਜੱਸਮਾ ਹੈ। ਮਨਦੀਪ ਟੁਰਨਾ ਦਾ ਜੀਵਨ ਅਤੇ ਕਿਰਦਾਰ ਇੱਕ ਸ਼ੀਸ਼ੇ ਵਾਂਗੂੰ ਸਾਫ਼ ਅਤੇ ਸੁੱਚਾ ਹੈ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਤਾਂ ਬਣਦੇ ਹਨ, ਜਦੋਂ ਸਾਨੂੰ ਕੋਈ ਪਛਾਣਿਆ ਹੋਇਆ ਬੰਦਾ ਕਿਸੇ ਅਨਜਾਣ ਵਿਅਕਤੀ ਨਾਲ ਮਿਲਾਉਂਦਾ ਹੈ। ਤਦ ਹੀ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ, ਪਰ ਕੁੱਝ ਰਿਸ਼ਤੇ ਕਿਸੇ ਹੋਰ ਬਹਾਨੇ ਨਾਲ ਵੀ ਬਣ ਜਾਂਦੇ ਹਨ ਕਿਉਂਕਿ ਅਜਿਹੇ ਰਿਸ਼ਤੇ ਤਾਂ ਸਿਰਫ ਰੱਬ ਹੀ ਬਣਾਉਂਦਾ ਹੈ ਪਰ ਹਰ ਦੀਨ -ਦੁੱਖੀ ਵਿਅਕਤੀ ਦੀ ਮਦਦ ਕਰਨਾ ਕੋਈ ਟਾਂਵਾਂ ਹੀ ਆਪਣਾ ਇਖ਼ਲਾਕੀ ਫ਼ਰਜ਼ ਨਿਭਾਉਂਦਾ ਹੈ।ਦੋਸਤੀ , ਪਿਆਰ ਅਤੇ ਸਤਿਕਾਰ ਇਹ ਇੱਕ ਖ਼ੂਬਸੂਰਤ ਰਿਸ਼ਤਿਆਂ ਦੀ ਸੱਚੀ ਪਰਿਭਾਸ਼ਾ ਹੈ। ਇਹ ਅਕਸਰ ਉਨ੍ਹਾਂ ਲੋਕਾਂ ਨਾਲ ਜੁੜੀ ਹੁੰਦੀ ਹੈ ਜ਼ੋ ਇਸਦੇ ਸੱਚੇ ਕਦਰਦਾਨ ਹੁੰਦੇ ਹਨ ਅਤੇ ਰਿਸ਼ਤਿਆਂ ਦੀ ਕਦਰ ਵੀ ਉੱਥੇ ਹੁੰਦੀ ਹੈ ਜਿੱਥੇ ਸਾਡੇ ਖ਼ਿਆਲਾਂ ਦੀ ਵਧਦੀ ਗੱਲਬਾਤ ਇੱਕ ਸਾਂਝ ਬਣ ਜਾਵੇ ।ਇਸ ਸਾਂਝ ਨੂੰ ਮਜ਼ਬੂਤੀ ਅਤੇ ਹੁਲਾਰਾ ਉਦੋਂ ਮਿਲਦਾ ਹੈ ਜਦੋਂ ਦੋਸਤ ਤੁਹਾਡੇ ਦੁੱਖ -ਸੁੱਖ ਵਿੱਚ ਸਾਥ ਨਿਭਾਉਣ ਵਾਲੇ ਹੋਣ ।ਅਜਿਹੇ ਵਧੀਆ ਇਨਸਾਨਾਂ ਦੀ ਲੜੀ ਵਿੱਚ ਇੱਕ ਨਾਮ ਮਨਦੀਪ ਸਿੰਘ ਟੁਰਨਾ ਦਾ ਵਿਸ਼ੇਸ਼ ਤੌਰ ਤੇ ਆਉਂਦਾ ਹੈ ਜਿਸ ਦਾ ਜਨਮ ਪਿਤਾ ਸਰਦਾਰ ਕੁਲਵੰਤ ਸਿੰਘ ਟੁਰਨਾ ਅਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਉਤਰਾਖੰਡ ਦੇ ਖੂਬਸੂਰਤ ਸ਼ਹਿਰ ਨੈਨੀਤਾਲ ਵਿਖੇ ਹੋਇਆ। ਪੰਜਾਬੀ ਵਿੱਚ ਇੱਕ ਕਹਾਵਤ ਹੈ ਜਿਥੇ ਬੰਦੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ ਉਹ ਉਸਨੂੰ ਉਸ ਜਗ੍ਹਾ ਖਿੱਚ ਲਿਆਉਂਦਾ ਹੈ ।ਇਸ ਤਰ੍ਹਾਂ ਹੀ ਟੁਰਨਾ ਪਰਿਵਾਰ ਨਾਲ ਹੋਇਆ ਮਨਦੀਪ ਹੁਰੀਂ ਤਿੰਨ ਭਰਾ ਨੇ ਜਿਹਨਾਂ ਵਿੱਚ ਰੁਪਿੰਦਰ ਸਿੰਘ ਅਤੇ ਸੁਖਬਿੰਦਰ ਸਿੰਘ ਦਾ ਇਹ ਲਾਡਲਾ ਵੀਰ ਸਭ ਤੋਂ ਛੋਟਾ ਹੈ ।ਪਰਿਵਾਰ ਨੈਨੀਤਾਲ ਤੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਆ ਗਿਆ ।ਇਥੇ ਹੀ ਮਨਦੀਪ ਟੁਰਨਾ ਦੀ ਮੁੱਢਲੀ ਪੜ੍ਹਾਈ ਬੀ.ਐੱਨ .ਖ਼ਾਲਸਾ ਸਕੂਲ ਤੇ ਖ਼ਾਲਸਾ ਕਾਲਜ ਵਿੱਚ ਹੋਈ । ਮਨਦੀਪ ਟੁਰਨਾ ਆਪਣੇ ਸਮੇਂ ਸਕੂਲ ਤੇ ਕਾਲਜ ਵਿੱਚ ਪੜ੍ਹਾਈ ਦੇ ਨਾਲ-ਨਾਲ ਭੰਗੜੇ ਦਾ ਹੋਣਹਾਰ ਵਿਦਿਆਰਥੀ ਵੀ ਰਹਿ ਚੁੱਕਾ ਹੈ। ਕਾਲਜ ਸਮੇਂ ਤੋਂ ਹੀ ਮਨਦੀਪ ਜਦੋਂ ਫ਼ਿਲਮ ਦੇਖਣ ਜਾਂਦਾ ਤਾਂ ਉਹ ਮਨ ਵਿੱਚ ਹਮੇਸ਼ਾ ਇਕ ਹੀ ਗੱਲ ਸੋਚਦਾ ਕਿ ਮੈਂ ਵੀ ਇੱਕ ਨਾਂ ਇੱਕ ਦਿਨ ਜ਼ਰੂਰ ਫ਼ਿਲਮਾਂ ਬਣਾਵਾਂਗਾ। ਉਸ ਤੇ ਕੁਝ ਸਾਲ ਐਦਾਂ ਹੀ ਜ਼ਿੰਦਗੀ ਦਾ ਘਟਨਾ ਕ੍ਰਮ ਚਲਦਾ ਰਿਹਾ ।ਉਸ ਉੱਤੇ ਆਪਣੇ ਕਾਰੋਬਾਰ ਵਿੱਚ ਪ੍ਰਮਾਤਮਾ ਨੇ ਐਨੀਂ ਕੁ ਮਿਹਰ ਕੀਤੀ ਕਿ ਹੁਣ ਟੁਰਨਾ ਭਰਾਵਾਂ ਦੀ ਗਿਣਤੀ ਇਲਾਕੇ ਦੇ ਨਾਮੀਂ ਗਰਾਮੀ ਮਸ਼ਹੂਰ ਬੰਦਿਆਂ ਵਿੱਚ ਹੋਣ ਲੱਗੀ ਹੈ ।ਉਸ ਤੋਂ ਬਾਅਦ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮਨਦੀਪ ਟੁਰਨਾ ਫ਼ਿਲਮ ਨਿਰਮਾਣ ਵਾਲੇ ਕਿੱਤੇ ਵੱਲ ਆ ਗਿਆ ਅਤੇ ਇਸ ਨੇ ਆਪਣੇ ਹੀ ਸ਼ਹਿਰ ਦੇ ਬਹੁ ਚਰਚਿਤ ਫ਼ਿਲਮ ਡਾਇਰੈਕਟਰ ਸ਼ਕਤੀ ਰਾਜਪੂਤ ਜੋ ਬਾਲੀਵੁੱਡ ਵਿੱਚ ਵੱਡੇ- ਵੱਡੇ ਫ਼ਿਲਮ ਪ੍ਰੋਡਕਸ਼ਨ ਹਾਊਸ ਵਿੱਚ ਬਤੌਰ ਡਾਇਰੈਕਟਰ ਕੰਮ ਕਰ ਚੁੱਕੇ ਹਨ ਅਤੇ ਐਡੀਟਰ ਅਤੇ ਲੇਖ਼ਕ ਵਿਲੀਅਮ ਰਾਜਪੂਤ ਵਰਗੇ ਗੁਣੀ ਬੰਦਿਆਂ ਨੂੰ ਲੈ ਕੇ ਆਪਣੀ ਟੀਮ ਬਣਾਈ। ਸ਼ੁਰੂਆਤੀ ਦੌਰ ਵਿੱਚ ਕੁੱਝ ਪੰਜਾਬੀ ਵੀਡੀਓਜ਼ ਗੀਤਾਂ ਦਾ ਨਿਰਮਾਣ ਕੀਤਾ ਜਿਵੇਂ ਅਦਾਕਾਰਾਂ ਜੈਨੀਫ਼ਰ ਸ਼ਰਮਾ ਦਾ ਗ਼ੀਤ 'ਪੱਲੇ ਜੁਦਾਈਆਂ' ਕੀਤਾ ਉਸ ਤੋਂ ਬਾਅਦ ਕੁੱਝ ਵੈਬ ਸੀਰੀਜ਼੍ ਪ੍ਰੋਜੈਕਟ 'ਟੀਟੂ ਦੀ ਸਵੀਟੀ, ਟਾਰਚਰ, 'ਮੇਰੀ ਧੀ', 'ਗੇਮ ਪਲੇਨਰ, 'ਰੇਪ ਕੇਸ', 'ਡਰਟੀ ਸਟੋਰੀ' ਤੇ ਉਸ ਤੋਂ ਬਾਅਦ ਕੁਝ ਵੱਡੇ ਪੰਜਾਬੀ ਤੇ ਹਿੰਦੀ ਫ਼ਿਲਮਾਂ ਦਾ ਨਿਰਮਾਣ ਕੀਤਾ ਉਨ੍ਹਾਂ ਵਿੱਚੋਂ ਪੰਜਾਬੀ ਫਿਲਮ 'ਐਸ.ਐਂਚ.ਓ ਸ਼ੇਰ ਸਿੰਘ' ਫ਼ਿਲਮ ਪਹਿਲਾਂ ਹੀ ਉ.ਟੀ.ਟੀ ਪਲੇਟਫਾਰਮ ਚੌਪਾਲ ਰਾਹੀਂ ਰਿਲੀਜ਼ ਹੋ ਚੁੱਕੀ ਹੈ।ਜਿਸ ਵਿੱਚ ਮੁੱਖ ਭੁਮਿਕਾਂਵਾਂ ਵਿੱਚ ਉੱਘੇ ਕਲਾਕਾਰ ਵਿਜੇ ਟੰਡਨ , ਜਸਵਿੰਦਰ ਭੱਲਾ ,ਅਵਤਾਰ ਗਿੱਲ, ਬਾਲ ਮੁਕੰਦ ਸ਼ਰਮਾ, ਸਤਵਿੰਦਰ ਕੌਰ ਵਰਗੇ ਨਾਮੀਂ ਅਦਾਕਾਰਾ ਨੇ ਕੰਮ ਕੀਤਾ ਹੈ ।ਇਸ ਫ਼ਿਲਮ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਤੇ ਦੂਜੀ ਵੱਡੇ ਬਜ਼ਟ ਦੀ ਹਿੰਦੀ ਫ਼ਿਲਮ 'ਕਾਲ਼ਾ ਧੰਦਾ ਗੋਰੇ ਲੋਕ'ਜਿਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਕੰਮ ਕੀਤਾ ਹੈ ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ।ਭੁਵਿੱਖ ਚ ਫ਼ਿਲਮ ਖ਼ੇਤਰ ਵਿੱਚ ਮਨਦੀਪ ਸਿੰਘ ਟੁਰਨਾ ਦਰਸ਼ਕਾਂ ਦੀ ਮੰਗ ਤੇ ਇੱਕ ਵਾਰ ਫ਼ਿਰ ਐਸ ਐਚ ਓ ਸ਼ੇਰ ਸਿੰਘ 2 ਨਾਲ਼ ਹਾਜ਼ਿਰ ਹੋ ਰਿਹਾਂ ਹੈ। ਇਸ ਫ਼ਿਲਮ ਨੂੰ ਬਣਾਉਣ ਦੀਆਂ ਤਿਆਰੀਆਂ ਲੱਗਭੱਗ ਮੁਕੰਮਲ ਹੋ ਚੁਕਿਆਂ ਹਨ।
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ 98762-20422