ਸ੍ਰੀਰਾਮ ਗਰੁੱਪ ਦੇ ਫਾਉਂਡਰ ਆਰ ਤਿਆਗਰਾਜਨ ਨੇ ਆਪਣੇ ਛੋਟੇ ਘਰ ਅਤੇ 5,000 ਡਾਲਰ ਦੀ ਕਾਰ ਨੂੰ ਛੱਡ ਕੇ ਸਾਰੀ ਜਾਇਦਾਦ ਕੁਝ ਮੁਲਾਜ਼ਮਾਂ ਨੂੰ ਦਾਨ ਕਰ ਦਿੱਤੀ ਹੈ । ਤਿਆਗਰਾਜਨ ਨੇ ਕਿਹਾ ਮੈਂ 750 ਮਿਲੀਅਨ ਯਾਨੀ 6 ਹਜ਼ਾਰ ਕਰੋੜ ਦਾਨ ਕਰ ਦਿੱਤੇ ਹਨ। ਪਰ ਇਹ ਕੋਈ ਨਵੀਂ ਗੱਲ ਨਹੀਂ ਹੈ । ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਦਾਨ ਉਨ੍ਹਾਂ ਨੇ ਕਦੋਂ ਕੀਤਾ ।
ਤਿਆਗਰਾਜਨ ਨੇ ਕਿਹਾ ਮੈਂ ਥੋੜਾ ਖੱਬੇਪੱਖੀ ਹਾਂ ਪਰ ਮੈਂ ਉਨ੍ਹਾਂ ਲੋਕਾਂ ਦੇ ਜੀਵਨ ਤੋਂ ਕੁਝ ਬੁਰਾ ਖਤਮ ਕਰਨਾ ਚਾਹੁੰਦਾ ਹਾਂ ਜੋ ਪਰੇਸ਼ਾਨੀਆਂ ਨਾਲ ਉਲਝੇ ਹਨ । ਇਸ ਦੇ ਨਾਲ ਹੀ ਤਿਆਗਰਾਜਨ ਨੇ ਕਿਹਾ ਮੈਂ ਫਾਇਨਾਂਸ ਸਨਅਤ ਵਿੱਚ ਇਹ ਸਾਬਿਤ ਕਰਨ ਦੇ ਲਈ ਆਇਆ ਹਾਂ ਕਿ ਬਿਨਾਂ ਕਰੈਡਿਟ ਹਿਸਟ੍ਰੀ ਅਤੇ ਰੈਗੂਲਰ ਇਨਕਮ ਵਾਲੇ ਲੋਕਾਂ ਨੂੰ ਲੋਨ ਲੈਣ ਦਾ ਖਤਰਨਾਕ ਨਹੀਂ ਹੈ ਜਿੰਨ੍ਹਾਂ ਮੰਨਿਆ ਜਾਂਦਾ ਹੈ ।
ਆਰ ਤਿਆਗਰਾਜਨ ਨੇ ਕਿਹਾ ਗਰੀਬਾਂ ਨੂੰ ਲੋਨ ਦੇਣਾ ਸਮਾਜਵਾਦ ਦਾ ਰੂਪ ਹੈ ਅਸੀਂ ਲੋਕਾਂ ਨੂੰ ਸਸਤੇ ਵਿਆਜ ‘ਤੇ ਲੋਨ ਦੇਣ ਦੀ ਕੋਸਿਸ਼ ਕੀਤੀ ਸੀ । ਇੰਟਰਵਿਊ ਵਿੱਚ ਤਿਆਗਰਾਜਨ ਨੇ ਦੱਸਿਆ ਕਿ ਉਨ੍ਹਾਂ ਸ੍ਰੀਰਾਮ ਗਰੁੱਪ ਵੱਖ ਕਿਵੇਂ ਹੈ । ਉਨ੍ਹਾਂ ਕਿਹਾ ਗਰੁੱਪ ਲੋਕਾਂ ਦਾ ਕਰੈਡਿਟ ਸਕੋਰ ਨਹੀਂ ਵੇਖ ਦਾ ਹੈ । ਸ੍ਰੀਰਾਮ ਫਾਇਨਾਂਸ ਭਾਰਤ ਦੇ ਉਨ੍ਹਾਂ ਨਾਨ ਬੈਂਕਿੰਗ ਫਾਇਨਾਂਸ ਕੰਪਨੀਆਂ ਵਿੱਚੋ ਇੱਕ ਹੈ ਜੋ ਪਰਸਨਲ ਲੋਨ,ਬਿਜਨੈਸ ਲੋਨ,ਗੱਡੀਆਂ ਦੇ ਲੋਨ ਤੋਂ ਲੈਕੇ ਕਈ ਤਰ੍ਹਾਂ ਦੇ ਲੋਨ ਦਿੱਤੇ ਜਾਂਦੇ ਹਨ ।ਇਸ ਦੇ ਨਾਲ ਕੰਪਨੀ ਦੀ ਇੰਸ਼ੋਰੈਂਸ ਵੀ ਕੀਤੀ ਜਾਂਦੀ ਹੈ ।
ਸ੍ਰੀਰਾਮ ਫਾਇਨਾਂਸ ਨੇ 2024 ਦੇ ਪਹਿਲੇ ਤਿੰਨ ਮਹੀਨੇ ਵਿੱਚ ਸਾਲਾਨਾ 25 ਫੀਸਦੀ ਵਾਧੇ ਨਾਲ 1675 ਕਰੋੜ ਦਾ ਮੁਨਾਫਾ ਕਮਾਇਆ ਹੈ । ਪਿਛਲੇ ਸਾਲ ਕੰਪਨੀ ਨੂੰ 1338.95 ਕਰੋੜ ਦਾ ਪ੍ਰੋਫਿਟ ਹੋਇਆ ਸੀ ।