ਅੰਮ੍ਰਿਤਸਰ ਪੇਟਾ ਇੰਡੀਆ ਵਲੰਟੀਅਰ ਵੱਲੋਂ 15 ਅਗਸਤ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜਿਸ ਤਰ੍ਹਾਂ ਦੇਸ਼ ਨੂੰ ਆਜ਼ਾਦੀ ਮਿਲੀ ਹੈ ਅਤੇ ਲੋਕ ਆਪਣਾ ਕੰਮ ਆਪ ਕਰ ਸਕਦੇ ਹਨ, ਅਸੀ ਅਜਾਦੀ ਦਾ ਆਨੰਦ ਮਾਣ ਰਹੇ ਹਾਂ ਇਸੇ ਤਰ੍ਹਾਂ ਪੰਛੀਆਂ ਨੂੰ ਵੀ ਆਜ਼ਾਦ ਰਹਿਣ ਦਾ ਅਧਿਕਾਰ ਹੈ।ਪੰਛੀਆਂ ਨੂੰ ਘਰ ਦੀ ਸੁੰਦਰਤਾ ਵਧਾਉਣ ਲਈ ਘਰ ਦੇ ਵਿੱਚ ਪਿੰਜਰੇ ਵਿੱਚ ਕੈਦ ਕਰ ਕੇ ਰੱਖਿਆ ਜਾਂਦਾ ਹੈ।
ਘਰਾਂ ਵਿੱਚ ਅਤੇ ਉਹਨਾਂ ਨੂੰ ਪਿੰਜਰਿਆਂ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਹੈ, ਉਹਨਾਂ ਨੂੰ ਉੱਡਣ ਦੀ ਵੀ ਅਜ਼ਾਦੀ ਨਹੀਂ ਹੁੰਦੀ, ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਵੀ ਨਾ-ਬਰਾਬਰੀ ਵਿੱਚ ਉੱਡਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ, ਇਸ ਲਈ ਅੱਜ ਮੈਂ ਪਿੰਜਰੇ ਵਿੱਚ ਕੈਦ ਮਹਿਸੂਸ ਕਰ ਰਹੀ ਹਾਂ। ਇਹ ਦਰਦ ਪੰਛੀਆਂ ਨੂੰ ਮਹਿਸੂਸ ਹੁੰਦਾ ਹੈ, ਇਸ ਲਈ ਪੰਛੀਆਂ ਨੂੰ ਖੁੱਲ੍ਹ ਕੇ ਉੱਡਣ ਦੀ ਆਜ਼ਾਦੀ ਦਿਓ ਅਤੇ ਉਨ੍ਹਾਂ ਨੂੰ ਪਿੰਜਰਿਆਂ 'ਚ ਰੱਖਣਾ ਬੰਦ ਕਰੋ, ਉਨ੍ਹਾਂ ਕਿਹਾ ਕਿ ਆਮ ਨਾਗਰਿਕ ਪੰਛੀਆਂ ਨੂੰ ਪਿੰਜਰੇ 'ਚ ਬੰਦ ਕਰਕੇ ਘਰ 'ਚ ਸ਼ਿੰਗਾਰ ਵਜੋਂ ਰੱਖਦੇ ਹਨ ਪਰ ਨਹੀਂ, ਇਹ ਗਲਤ ਹੈ, ਪੰਛੀਆਂ ਨੂੰ ਪਿੰਜਰੇ ਵਿਚ ਨਹੀਂ ਰੱਖਣਾ ਚਾਹੀਦਾ , ਉਹਨਾਂ ਨੂੰ ਵੀ ਆਜ਼ਾਦ ਹੋਣ ਦਾ ਹੱਕ ਹੈ। ਪੰਛੀਆਂ ਨੂੰ ਆਜ਼ਾਦੀ ਚਾਹੀਦੀ ਹੈ, ਗ਼ੁਲਾਮੀ ਨਹੀਂ, ਉਨ੍ਹਾਂ ਨੂੰ ਪਿੰਜਰੇ ਵਿੱਚ ਨਾ ਰੱਖੋ, ਅਸਮਾਨ ਉਨ੍ਹਾਂ ਦਾ ਘਰ ਹੈ, ਉਨ੍ਹਾਂ ਨੂੰ ਅਸਮਾਨ ਵਿੱਚ ਉੱਡਣ ਦਿਓ
ਉਨ੍ਹਾਂ ਕਿਹਾ ਕਿ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਬਹੁਤ ਸਮਾਂ ਪਹਿਲਾਂ ਅਜ਼ਾਦੀ ਮਿਲੀ ਸੀ ਪਰ ਪੰਛੀਆਂ ਨੂੰ ਅਜੇ ਤੱਕ ਨਹੀਂ ਮਿਲੀ।ਉਨ੍ਹਾਂ ਕਿਹਾ ਕਿ ਅਸੀਂ ਇਹ ਦਿਨ ਇਸ ਲਈ ਚੁਣਿਆ ਹੈ ਕਿਉਂਕਿ ਸਾਨੂੰ ਆਜ਼ਾਦੀ ਤਾਂ ਮਿਲ ਗਈ ਹੈ ਪਰ ਇਨ੍ਹਾਂ ਪੰਛੀਆਂ ਨੂੰ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਨੂੰ ਵੀ ਆਜ਼ਾਦ ਕਰੋ ਤਾਂ ਜੋ ਉਹ ਅਸਮਾਨ ਵਿੱਚ ਉੱਡ ਸਕਣ। ਉਨ੍ਹਾਂ ਕਿਹਾ ਕਿ ਕਈ ਲੋਕ ਪੰਛੀਆਂ ਦੇ ਖੰਭ ਕੱਟ ਦਿੰਦੇ ਹਨ ਤਾਂ ਜੋ ਉਹ ਉੱਚੀ ਉਡਾਰੀ ਨਾ ਮਾਰ ਸਕਨ । ਇਹ ਬਹੁਤ ਗਲਤ ਹੈ ਅਤੇ ਸਾਨੂੰ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ।