ਕਰਤਾਰਪੁਰ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ 'ਤੇ ਕੰਮ ਦੌਰਾਨ ਸ਼ਨੀਵਾਰ ਤੋਂ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਸੁਰੇਸ਼ ਯਾਦਵ ਨੂੰ ਕੱਢ ਹੀ ਲਿਆ ਗਿਆ ਹੈ। ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆ ਹਨ।ਬੀਐਸਐਫ ਅਧਿਕਾਰੀ ਨੇ ਸੁਰੇਸ਼ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।ਐੱਨ. ਡੀ. ਆਰ. ਐੱਫ਼ ਦੀ ਟੀਮ ਦਾ ਬਚਾਅ ਕਾਰਜ ਕਰੀਬ 45 ਘੰਟਿਆਂ ਤੋਂ ਜਾਰੀ ਸੀ ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।
ਕੰਮ ਦੌਰਾਨ ਬੋਰਵੈੱਲ 'ਚ ਡਿੱਗੇ ਮਕੈਨਿਕ ਦਾ ਨਾਮ ਸੁਰੇਸ਼ ਯਾਦਵ ਹੈ। ਸੁਰੇਸ਼ (55) ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਦੇ ਨਾਲ ਬਣੇ ਛੱਪੜ ਕਾਰਨ ਆਈ ਸੀ। ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੇ 50 ਫੁੱਟ ਤੱਕ ਖੁਦਾਈ ਕੀਤੀ ਸੀ ਪਰ ਛੱਪੜ ਹੋਣ ਦੇ ਚਲਦਿਆਂ ਉਸ ਦੇ ਬਾਅਦ ਦੀ ਮਿੱਟੀ ਬਹੁਤ ਨਰਮ ਸੀ ਅਤੇ ਖੁਦਾਈ ਦੌਰਾਨ ਵਾਰ-ਵਾਰ ਮਿੱਟੀ ਖਿਸਕ ਰਹੀ ਸੀ ਅਤੇ ਲੰਮੇ ਸਮੇਂ ਤੋਂ ਬਾਅਦ ਉਸਨੂੰ ਬਾਹਰ ਕੱਢ ਲਿਆ ਗਿਆ।