Saturday, April 19, 2025

Malwa

19 ਪੁਲਿਸ ਅਫ਼ਸਰਾਂ ਨੂੰ ਮਿਲਿਆ ਮੁੱਖ ਮੰਤਰੀ ਪੁਲਿਸ ਮੈਡਲ

August 16, 2023 08:38 AM
SehajTimes
ਸੁਤੰਤਰਤਾ ਦਿਵਸ ਦੇ ਮੌਕੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਪ੍ਰਮੁੱਖ ਹਸਤੀਆਂ ਨੂੰ ਸਟੇਟ ਐਵਾਰਡ ਦੇਣ ਦੇ ਨਾਲ-ਨਾਲ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਦੇ ਕੇ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਰੂਪਨਗਰ ਦੀ ਸਨਵੀ ਸੂਦ, ਪਟਿਆਲਾ ਦੇ ਹਰਜਿੰਦਰ ਸਿੰਘ, ਖਮਾਣੋਂ ਦੇ ਐਸ.ਡੀ.ਐਮ. ਸੰਜੀਵ ਕੁਮਾਰ, ਸੁਖਦੇਵ ਸਿੰਘ ਤੇ ਫਤਹਿ ਸਿੰਘ ਪਟਵਾਰੀ (ਦੋਵੇਂ ਪਠਾਨਕੋਟ), ਪਟਿਆਲਾ ਦੀ ਏਕਮਜੋਤ ਕੌਰ, ਤਰਨ ਤਾਰਨ ਦੇ ਮੇਜਰ ਸਿੰਘ, ਬਠਿੰਡਾ ਦੇ ਪਰਮਜੀਤ ਸਿੰਘ, ਜਲੰਧਰ ਦੇ ਸਲੀਮ ਮੁਹੰਮਦ, ਪਟਿਆਲਾ ਦੀ ਸਾਇੰਸ ਮਿਸਟ੍ਰੈਸ ਗਗਨਦੀਪ ਕੌਰ, ਬਰਨਾਲਾ ਦੇ ਸਾਇੰਸ ਮਾਸਟਰ ਸੁਖਪਾਲ ਸਿੰਘ, ਸਿਵਲ ਮਿਲਟਰੀ ਅਫੇਅਰਜ਼ ਹੈੱਡ ਕੁਆਟਰਜ਼ ਵੈਸਟਰਨ ਕਮਾਂਡ ਦੇ ਐਡਵਾਈਜ਼ਰ-ਕਮ-ਪ੍ਰਿੰਸੀਪਲ ਡਾਇਰੈਕਟਰ ਕਰਨਲ ਜਸਦੀਪ ਸੰਧੂ ਅਤੇ ਐਨ.ਡੀ.ਆਰ.ਐਫ. ਬਠਿੰਡਾ ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ ਸੰਤੋਸ਼ ਕੁਮਾਰ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦਾ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨ ਕੀਤਾ। ਇਨ੍ਹਾਂ ਵਿੱਚ ਏ.ਜੀ.ਟੀ.ਐਫ. ਦੇ ਏ.ਆਈ.ਜੀ. ਸੰਦੀਪ ਗੋਇਲ, ਏ.ਜੀ.ਟੀ.ਐਫ. ਦੇ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਿਪਾਹੀ ਨਵਨੀਤ ਸਿੰਘ, ਐਸ.ਐਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ, ਏ.ਆਈ.ਜੀ. ਸੀ.ਆਈ.ਡੀ. ਆਲਮ ਵਿਜੈ ਸਿੰਘ, ਐਸ.ਪੀ. ਇਨਵੈਸਟੀਗੇਸ਼ਨ ਤਰਨ ਤਾਰਨ ਵਿਸ਼ਾਲਜੀਤ ਸਿੰਘ, ਡੀ.ਐਸ.ਪੀ. ਐਸ.ਟੀ.ਐਫ. ਲੁਧਿਆਣਾ ਦਵਿੰਦਰ ਕੁਮਾਰ, ਡੀ.ਐਸ.ਪੀ. ਸੰਜੀਵਨ ਗੁਰੂ, ਡੀ.ਐਸ.ਪੀ. ਫਲਾਇੰਗ ਸਕੁਐਡ ਵਿਜੀਲੈਂਸ ਬਿਉਰੋ ਬਰਿੰਦਰ ਸਿੰਘ, ਡੀ.ਐਸ.ਪੀ. ਸੁਭਾਸ਼ ਚੰਦਰ, ਇੰਸਪੈਕਟਰ ਸ਼ਿਵ ਕੁਮਾਰ, ਸਬ ਇੰਸਪੈਕਟਰ ਗੁਰਿੰਦਰ ਸਿੰਘ, ਸਬ ਇੰਸਪੈਕਟਰ ਸੁਰੇਸ਼ ਕੁਮਾਰ, ਸਬ ਇੰਸਪੈਕਟਰ ਅਕਸ਼ਿਆਦੀਪ ਸਿੰਘ, ਏ.ਐਸ.ਆਈ. ਇਕਬਾਲ ਸਿੰਘ, ਏ.ਐਸ.ਆਈ. ਹਰਵਿੰਦਰ ਸਿੰਘ, ਏ.ਐਸ.ਆਈ. ਦਿਨੇਸ਼ ਕੁਮਾਰ ਤੇ ਏ.ਐਸ.ਆਈ. ਸੁਰਿੰਦਰ ਪਾਲ ਸਿੰਘ ਸ਼ਾਮਲ ਹਨ।    

Have something to say? Post your comment

 

More in Malwa

ਕੇਂਦਰ ਸਰਕਾਰ ਸਾਰੀਆਂ ਫ਼ਸਲਾਂ 'ਤੇ ਦੇਵੇ ਐਮ.ਐਸ.ਪੀ., ਪੰਜਾਬ ਦੇ ਕਿਸਾਨ ਭਰ ਦੇਣਗੇ ਅੰਨ ਭੰਡਾਰ-ਡਾ. ਬਲਬੀਰ ਸਿੰਘ

ਕੈਬਨਿਟ ਮੰਤਰੀ ਨੇ ਲੱਗਭਗ 4.80 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਤਿਆਰ ਹੋਣ ਵਾਲੇ ਪੱਕੇ ਖਾਲਿਆਂ ਦਾ ਕੀਤਾ ਉਦਘਾਟਨ

ਪਟਿਆਲਾ 'ਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਬਲ ਮਿਲਿਆ

'ਆਪ ਸਰਕਾਰ' ਡਾ. ਅੰਬੇਦਕਰ ਦੇ ਸਿਧਾਂਤਾਂ ਉੱਤੇ ਚਲਦਿਆਂ ਸਮਾਜਿਕ ਨਿਆਂ ਤੇ ਸਮਾਨਤਾ ਪ੍ਰਤੀ ਵਚਨਬੱਧ: ਬਰਿੰਦਰ ਕੁਮਾਰ ਗੋਇਲ

ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਬਣੇਗੀ ਸਰਕਾਰ : ਡਿੰਪਾ 

ਲਾਇਨਜ ਕਲੱਬ ਦਾ ਵਫ਼ਦ ਐਸ ਪੀ ਦਵਿੰਦਰ ਅੱਤਰੀ ਨੂੰ ਮਿਲਿਆ 

ਸੁਨਾਮ 'ਚ ਨਵੀਂ ਜਗ੍ਹਾ ਤੇ ਬਣੇਗਾ ਬੱਸ ਅੱਡਾ

ਯੁੱਧ ਨਸ਼ਿਆਂ ਵਿਰੁੱਧ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਮੈਰਾਥਨ ਵਿੱਚ ਲਿਆ ਹਿੱਸਾ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸ਼ਵ ਸਬੰਧੀ ਨਗਰ ਕੀਰਤਨ ਸਜਾਇਆ

ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ ਦਲਿਤਾਂ ਨੂੰ ਵੋਟਾਂ ਲਈ ਹੀ ਵਰਤਿਆ : ਡਾ. ਬਲਬੀਰ ਸਿੰਘ