ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਮੁੱਖ ਡਾਕਘਰ ਪਟਿਆਲਾ ਦਾ ਦੌਰਾ ਕਰਕੇ ਡਾਕ ਕਰਮਚਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਕੇ ਉਨ੍ਹਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੈਣਾਂ ਅਤੇ ਭਰਾਵਾਂ ਵਿਚਕਾਰ ਪਿਆਰ ਦਾ ਤਿਉਹਾਰ, ਜਿਸ ਨੂੰ "ਰਕਸ਼ਾ ਬੰਧਨ" ਵਜੋਂ ਜਾਣਿਆ ਜਾਂਦਾ ਹੈ, ਆਉਣ ਵਾਲਾ ਹੈ। ਭੈਣਾਂ ਇਸ ਦਿਨ ਆਪਣੇ ਭਰਾਵਾਂ ਦੇ ਗੁੱਟ 'ਤੇ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਅਤੇ ਰੰਗੀਨ ਪਵਿੱਤਰ ਧਾਗੇ ਬੰਨ੍ਹ ਕੇ ਆਪਣੇ ਭਰਾਵਾਂ ਲਈ ਪਿਆਰ ਅਤੇ ਸਨੇਹ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ ਸਾਕਸ਼ੀ ਸਾਹਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਹੜੀਆਂ ਔਰਤਾਂ ਆਪਣੇ ਭਰਾਵਾਂ ਨੂੰ ਨਿੱਜੀ ਤੌਰ 'ਤੇ ਨਹੀਂ ਮਿਲ ਸਕਦੀਆਂ, ਭਾਰਤ ਪੋਸਟ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ "ਰਾਖੀ ਮੇਲ" ਰਾਹੀਂ ਪਹੁੰਚਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ ਇਸ ਮੌਕੇ ਸੁਪਰਡੈਂਟ ਆਫ ਪੋਸਟ ਆਫਿਸ, ਪਟਿਆਲਾ ਡਿਵੀਜ਼ਨ ਪ੍ਰਭਾਤ ਗੋਇਲ ਨੇ ਡੀਸੀ ਨੂੰ ਦੱਸਿਆ ਕਿ ਪਟਿਆਲਾ ਡਾਕ ਡਿਵੀਜ਼ਨ ਦੁਆਰਾ ਰੋਜ਼ਾਨਾ ਆਧਾਰ 'ਤੇ 1000 ਤੋਂ ਵੱਧ ਰੱਖੜੀ ਪੱਤਰ ਪੋਸਟ ਅਤੇ ਡਿਲੀਵਰ ਕੀਤੇ ਜਾਂਦੇ ਹਨ।