Thursday, September 19, 2024

Majha

ਪੰਜਾਬ ਦੇ ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ, ਸਰਹੱਦ ‘ਤੇ ਡੁੱਬੀ ਫੌਜ ਦੀ ਚੌਕੀ, ਜਵਾਨਾਂ ਨੂੰ ਕੱਢਿਆ ਗਿਆ ਸੁਰੱਖਿਅਤ

August 19, 2023 07:31 PM
SehajTimes

ਫਿਰੋਜ਼ਪੁਰ ਵਿਚ 50 ਪਿੰਡ ਹੜ੍ਹ ਤੋਂ ਪ੍ਰਭਾਵਿਤ ਹਨ। ਲੋਕ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਗਏ ਹਨ। ਪਿੰਡ ਵਾਲਿਆਂ ਦੀ ਮਦਦ ਨਾਲ ਫੌਜ ਤੇ NDRF ਬੁਲਾਈ ਗਈ ਹੈ। ਪਿੰਡ ਵਾਲਿਆਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਸੈਨੀਵਾਲਾ ਹੈੱਡ ਦੇ ਗੇਟ ਖੁਲਵਾਏ ਹਨ। ਹੁਸ਼ਿਆਰਪੁਰ ਦੇ ਮੰਡ ਖੇਤਰ ਵਿਚ ਕਾਫੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ 23 ਅਗਸਤ ਤੱਕ ਮੌਸਮ ਦੇ ਖੁਸ਼ਕ ਰਹਿਣ ਦੀ ਭਵਿੱਖ ਬਾਣੀਕੀਤੀ ਹੈ। ਕਿਤੇ-ਕਿਤੇ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ।

ਕਸਬਾ ਧਰਮਕੋਟ ਦੇ ਕੁਝ ਪਿੰਡਾਂ ਵਿਚ ਪਾਣੀ ਵੜ ਗਿਆ ਹੈ। ਇਥੇ ਤਿੰਨ ਪਿੰਡਾਂ ਸੰਘੇੜਾ, ਕੰਬੂ ਖੁਰਦ ਤੇ ਮਹਿਰੂ ਵਾਲਾ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ।ਇਥੇ 300 ਦੇ ਉਪਰ ਪਰਿਵਾਰ ਰਹਿੰਦੇ ਹਨ। ਰੂਪਨਗਰ ਵਿਚ ਸਤਲੁਜ ਦੇ ਕਿਨਾਰੇ ਵਸੇ ਦਰਜਨਾਂ ਪਿੰਡਾਂ ਵਿਚ ਪਾਣੀ ਵੜ ਗਿਆ ਹੈ। ਪਿੰਡ ਹਰਸਾ ਬੇਲਾ, ਬੇਲਾ ਧਿਆਨੀ, ਸ਼ਿਵ ਸਿੰਘ ਬੇਲਾ, ਤਰਪ ਮਜਾਰੀ, ਭਨਾਮ ਦਾ ਸੰਪਰਕ ਆਨੰਦਪੁਰ ਸਾਹਿਬ ਨਾਲੋਂ ਟੁੱਟ ਗਿਆ ਹੈ।

ਹਿਮਾਚਲ ਵਿਚ ਮੀਂਹ ਕਾਰਨ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ। ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਮੋਗਾ, ਰੂਪਨਗਰ, ਤਰਨਤਾਰਨ, ਨਵਾਂਸ਼ਹਿਰ ਤੇ ਕਪੂਰਥਲਾ ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹਨ। ਦਰਜਨਾਂ ਪਿੰਡ ਖਾਲੀ ਕਰਵਾ ਲਏ ਗਏ ਹਨ। ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੇ ਮੱਲਾਂਵਾਲਾ ਦੇ ਪਿੰਡ ਫਤੇਹਵਾਲਾ ਵਿਚ ਤਿੰਨ ਨੌਜਵਾਨ ਤੇਜ਼ ਵਹਾਅ ਵਿਚ ਰੁੜ੍ਹ ਗਏ।ਇਨ੍ਹਾਂ ਵਿਚੋਂ 2 ਨੂੰ ਬਚਾ ਲਿਆ ਗਿਆ ਜਦੋਂ ਕਿ ਇਕ ਨੌਜਵਾਨ ਹਰਪ੍ਰੀਤ ਸਿੰਘ ਅਜੇ ਵੀ ਲਾਪਤਾ ਹੈ।

ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ਤੇ ਭਾਰਤੀ ਫੌਜ ਦੀ ਤੀਰਥ ਸਥਿਤ ਚੈੱਕ ਪੋਸਟ ਪੂਰੀ ਤਰ੍ਹਾਂ ਡੁੱਬ ਗਈ। ਇਥੇ ਤਾਇਨਾਤ ਲਗਭਗ 50 ਜਵਾਨਾਂ ਨੂੰ ਸੁਰੱਖਿਅਤ ਕੱਢਿਆ ਗਿਆ। ਗੁਰਦਾਸਪੁਰ ਵਿਚ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਵੱਲੋਂ ਜਾਣ ਵਾਲੇ ਰਸਤੇ ਤੇ ਨਾਲੇ ਤੇ ਬਣੇ ਪੁਲ ਦਾ ਇਕ ਹਿੱਸਾ ਟੁੱਟ ਗਿਆ ਹੈ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਇਥੇ ਆਵਾਜਾਈ ਬੰਦ ਕਰਵਾ ਦਿੱਤੀ ਹੈ. ਗੁਰਦਾਸਪੁਰ ਵਿਚ ਫੌਜ ਦੇ ਜਵਾਨਾਂ ਦੀ ਰਾਹਤ ਟੀਮ ਨੇ ਪਿੰਡ ਦਾਊਵਾਲਾ, ਕਿਸ਼ਨਪੁਰ, ਭੈਣੀ ਪਸਵਾਲ ਤੇ ਹੋਰ ਇਲਾਕਿਆਂ ਵਿਚ ਲੋਕਾਂ ਨੂੰ ਖਾਧ ਪਦਾਰਥ ਤੇ ਪਾਣੀ ਵੰਡਿਆ।

Have something to say? Post your comment

 

More in Majha

ਅੰਮ੍ਰਿਤਸਰ ਤੋਂ ਥਾਈਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ

ਸਰਹੰਦੀ ਪਿੰਡ ਖਾਲੜਾ ਤੋਂ ਪਿੰਡ ਛੀਨਾ ਬਿਧੀ ਚੰਦ ਜਾਣ ਵਾਲੀ ਸ਼ੜਕ ਦੇ ਰਿਪੇਅਰ ਦਾ ਉਦਘਾਟਨ ਕੀਤਾ ਗਿਆ

ਭਾਕਿਯੂ (ਅੰਬਾਵਤਾ) ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਵਲੋਂ ਪੰਜਾਬ ਦੇ ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਹੋਏ ਨਾਇਬ ਸੂਬੇਦਾਰ ਭਰਤੀ

ਭਾਜਪਾ ਵੱਲੋਂ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਮੈਂਬਰਸ਼ਿਪ ਅਭਿਆਨ ਦਾ ਹੋਇਆ ਅਗਾਜ

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਲੋਕ ਭਲਾਈ ਸੇਵਾਵਾਂ ਲਈ ਕੀਤਾ ਸਨਮਾਨਿਤ

ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਐਲਾਨਿਆ ਉਤਰਾਧਿਕਾਰੀ

ਜ਼ੋਨਲ ਪੱਧਰ ਦਾ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ ਗਿਆ

ਚਾਨਣ ਸਿੰਘ ਸੰਧੂ ਦੀ ਭੈਣ ਰਾਜਵਿੰਦਰ ਕੌਰ ਬੁੱਟਰ ਦੇ ਭੋਗ ਤੇ ਵੱਖ ਵੱਖ ਸਿਆਸੀ ਤੇ ਕਿਸਾਨੀ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਟ

ਖਾਲੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 255 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਇੱਕ ਕਾਬੂ