ਇਸਰੋ ਨੇ ਇਕ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸਰੋ ਵੱਲੋਂ ਸੂਰਜ ਦਾ ਅਧਿਐਨ ਕਰਨ ਲਈ ਆਪਣਾ ਸੋਲਰ ਮਿਸ਼ਨ ਲਾਂਚ ਕੀਤਾ ਜਾਵੇਗਾ। ਇਸਰੋ ਨੇ ਇਸ ਦਾ ਨਾਂ ਆਦਿਤਿਆ ਐਲ 1 ਰਖਿਆ ਹੈ ਅਤੇ ਇਹ 2 ਸਤੰਬਰ ਵਾਲੇ ਦਿਨ ਸਵੇਰੇ 11.50 ਵਜੇ ਲਾਂਚ ਕੀਤਾ ਜਾਵੇਗਾ। ਆਦਿਤਿਆ ਐਲ 1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਭਾਰਤੀ ਪ੍ਰਯੋਗਸ਼ਾਲਾ ਹੋਵੇਗੀ ਅਤੇ ਇਸ ਨੂੰ ਸੂਰਜ ਦੇ ਦੁਆਲਾ ਬਣਦੇ ਕੋਰੋਨਾਂ ਦੇ ਰਿਮੋਟ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। ਇਸ ਵਾਹਨ ਨੂੰ ਸ੍ਰੀਹਰੀਕੋਟਾ ਤੋਂ ਪੀਐਸਐਲਵੀ ਐਕਸਐਲ ਰਾਕੇਟ ਰਾਹੀਂ ਪੁਲਾੜ ਵਿਚ ਭੇਜਿਆ ਜਾਵੇਗਾ।
ਆਦਿਤਿਆ ਯਾਨ ਸੂਰਜ-ਧਰਤੀ ਦੇ ਐਲ 1 ਯਾਨੀ ਲੈਗ੍ਰੈਂਜੀਅਨ ਬਿੰਦੂ ’ਤੇ ਰਹਿ ਕੇ ਸੂਰਜ ਤੋਂ ਉਠਣ ਵਾਲੇ ਤੂਫ਼ਾਨਾਂ ਨੂੰ ਸਮਝੇਗਾ। ਇਹ ਧਰਤੀ ਤੋਂ ਲਗਪਗ 1.5 ਮਿਲੀਅਨ ਕਿਲੋਮੀਟਰ ਦੂਰ ਅਤੇ ਇਥੇ ਪਹੁੰਚਣ ਲਈ ਲਗਪਗ 120 ਦਿਨ ਲੱਗਣਗੇ। ਇਹ ਵੱਖ ਵੱਖ ਵੈਬ ਬੈਂਡਾਂ ਤੋਂ ਸੱਤ ਪੇਲੋਡਾਂ ਰਾਹੀਂ ਲੈਗਰੇਂਜੀਅਨ ਬਿੰਦੂ ਦੇ ਦੁਆਲੇ ਚੱਕਰ ਲਵੇਗਾ, ਫ਼ੋਟੋਸਫ਼ੀਅਰ, ਕ੍ਰੋਮੋਸਫ਼ੀਅਰ ਅਤੇ ਸਭ ਤੋਂ ਬਾਹਰੀ ਪਰਤ, ਕੋਨੋਨਾ ਦੀ ਜਾਂਚ ਕਰੇਗਾ।