Friday, November 22, 2024
BREAKING NEWS
ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

Delhi

7 ਸਾਲਾ ਬੱਚੇ ਗੀਤਾਂਸ਼ ਗੋਇਲ ਨੇ ਜਿੱਤਿਆ ਰਾਸ਼ਟਰਪਤੀ ਦਾ ਦਿਲ, ਮਿਲਣ ਲਈ ਭੇਜਿਆ ਸੱਦਾ

August 30, 2023 08:05 PM
SehajTimes

7 ਸਾਲਾ ਬੱਚੇ ਗੀਤਾਂਸ਼ ਗੋਇਲ ਨੇ ਰਾਸ਼ਟਰਪਤੀ ਦਾ ਦਿਲ ਜਿੱਤਿਆ ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਨੇ ਉਸਨੂੰ ਮਿਲਣ ਲਈ ਸੱਦਾ ਭੇਜਿਆ ਹੈ। 7 ਸਾਲਾ ਬੱਚੇ ਗੀਤਾਂਸ਼ ਗੋਇਲ ਨੇ 1 ਮਿੰਟ 54 ਸੈਕੰਡ ਵਿਚ ਰਿਕਾਰਡ ਸਮੇਂ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਇਸ ਦੇ ਬਾਅਦ ਹੁਣ ਬੱਚੇ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸੱਦਾ ਮਿਲਿਆ ਹੈ। ਬਠਿੰਡਾ ਜ਼ਿਲ੍ਹੇ ਦੇ ਕਸਬੇ ਮੌੜ ਮੰਡੀ ਨਾਲ ਸਬੰਧਤ 4 ਸਾਲ 3 ਮਹੀਨੇ ਦੇ ਬੱਚੇ ਗੀਤਾਂਸ਼ ਗੋਇਲ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸੱਦਾ ਮਿਲਿਆ ਹੈ।

ਬੱਚੇ ਨੇ ਰਿਕਾਰਡ ਸਮੇਂ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਤੇ ਰਾਸ਼ਟਰਪਤੀ ਭਵਨ ਵੱਲੋਂ ਉਨ੍ਹਾਂ ਨੂੰ ਰਾਸ਼ਟਰਪਤੀ ਮੁਰਮੂ ਨੂੰ ਮਿਲਣ ਦਾ ਸੱਦਾ ਦਿੱਤਾ ਗਿਆ ਹੈ।ਗੀਤਾਂਸ਼ ਦੇ ਪਿਤਾ ਡਾ. ਵਿਪਿਨ ਗੋਇਲ ਨੇ ਕਿਹਾ ਕਿ ਸੋਮਵਾਰ ਨੂੰ ਸਾਨੂੰ ਰਾਸ਼ਟਰਪਤੀ ਭਵਨ ਤੋਂ ਇਕ ਫੋਨ ਆਇਆ ਜਿਸ ਵਿਚ ਕਿਹਾ ਗਿਆ ਕਿ ਅਸੀਂਇਕ ਮੇਲ ਭੇਜਿਾ ਹੈ ਤੇ ਸਾਡਾ ਬੱਚਾ ਰਾਸ਼ਟਰਪਤੀ ਨੂੰ ਮਿਲੇਗਾ। ਸਾਨੂੰ ਬਹੁਤ ਖੁਸ਼ੀ ਹੋਈ। ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨੇ 4 ਸਾਲ 3 ਮਹੀਨੇ ਦੀ ਉਮਰ ਵਿਚ ਹਨੂੰਮਾਨ ਚਾਲੀਸਾ ਪੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ। ਉਸ ਨੇ ਸੋਨ ਤਮਗਾ ਜਿੱਤਿਆ ਤੇ ਅੱਜ ਸਾਨੂੰ ਰਾਸ਼ਟਰਪਤੀ ਵੱਲੋਂ ਸੱਦਾ ਦਿੱਤਾ ਗਿਆ।

 

ਗੀਤਾਂਸ਼ ਨੇ 4 ਸਾਲ ਤੇ ਤਿੰਨ ਮਹੀਨੇ ਦੀ ਉਮਰ ਵਿਚ 1 ਮਿੰਟ 54 ਸੈਕੰਡ ਦੀ ਮਿਆਦ ਵਿਚ ਹਨੂੰਮਾਨ ਚਾਲੀਸਾ ਪੜ੍ਹ ਕੇ ਰਿਕਾਰਡ ਬਣਾਇਆ। ਇਸ ਉਪਲਬਧੀ ਲਈ ਉਨ੍ਹਾਂ ਨੂੰ ‘ਇੰਡੀਆ ਬੁੱਕ ਆਫ ਰਿਕਾਰਡਸ’ ਨਾਲ ਪ੍ਰਸ਼ੰਸਾ ਪ੍ਰਮਾਣ ਪੱਤਰ ਤੇ ‘ਵਰਲਡ ਰਿਕਾਰਡਸ ਯੂਨੀਵਰਸਿਟੀ’ ਤੋਂ ‘ਰਿਕਾਰਡਸ ਬ੍ਰੇਕਿੰਗ ਵਿਚ ਗ੍ਰੈਂਡਮਾਸਟਰ’ ਦਾ ਖਿਤਾਬ ਮਿਲਿਆ ਹੈ।



 

Have something to say? Post your comment