ਪਵਿੱਤਰ ਰਿਸ਼ਤਾ ਦੀ ਅਦਾਕਾਰਾ ਅੰਕਿਤਾ ਲੋਖੰਡੇ ਨੇ ਰੱਖੜੀ ਦੇ ਤਿਉਹਾਰ ਮੋਕੇ ਆਪਣੀ ਮਾਂ ਨੂੰ ਰੱਖੜੀ ਬੰਨ੍ਹੀ ਹੈ ਅਤੇ ਉਸਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਦੱਸ ਦੇਈਏ ਕਿ ਅੰਕਿਤਾ ਲੋਖੰਡੇ ਦੇ ਪਿਤਾ ਦਾ 12 ਅਗਸਤ ਨੂੰ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਅੰਕਿਤਾ ਕਾਫੀ ਭਾਵੁਕ ਹੈ। ਉਸ ਨੇ ਆਪਣੇ ਪਿਤਾ ਲਈ ਲੰਬੀ ਪੋਸਟ ਪਾਈ ਸੀ।ਹੁਣ ਅੰਕਿਤਾ ਨੇ ਆਪਣੀ ਮਾਂ ਨੂੰ ਰੱਖੜੀ ਬੰਨ੍ਹਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਮਾਂ ਦੇ ਨਾਲ-ਨਾਲ ਉਹ ਆਪਣੀ ਮਾਸੀ ਨੂੰ ਵੀ ਰੱਖੜੀ ਬੰਨ੍ਹ ਰਹੀ ਹੈ।