ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਪੁਲਿਸ ਪ੍ਰਸ਼ਾਸ਼ਨ ਵਲੋ 15 ਸਾਲਾ ਪੁਰਾਣੇ ਡੀਜਲ ਆਟੋ ਬੰਦ ਕਰਨ ਅਤੇ ਚਾਲਾਨ ਕਰਨ ਦੇ ਵਿਰੋਧ ਵਿਚ ਜਿਥੇ ਆਟੋ ਯੂਨੀਅਨ ਵਲੋ ਕੀਤੇ ਬੰਦ ਦੇ ਐਲਾਨ ਤੋ ਬਾਅਦ ਅੰਮਿਤਸਰ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੋਇਆ ਸੀ ਤੇ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਇਨ੍ਹਾਂ ਆਟੋ ਡਰਾਈਵਰਾਂ ਵੱਲੋਂ ਸੜਕਾਂ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ।ਦੱਸ ਦਈਏ ਕਿ ਅੱਜ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨਾਲ ਆਟੋ ਯੂਨੀਅਨ ਦੀ ਇਕ ਅਹਿਮ ਮੀਟਿੰਗ ਰੱਖੀ ਗਈ।
ਜਿਸ ਸੰਬਧੀ ਜਾਣਕਾਰੀ ਦਿੰਦਿਆ ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਲਾਡੀ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਆਟੋ ਵਾਲਿਆਂ ਦੇ ਹੱਕ ਵਿਚ ਫੈਸਲਾ ਦਿੰਦਿਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਉਹਨਾਂ ਆਟੋ ਡਰਾਈਵਰਾਂ ਨੂੰ ਮੁੜ ਤੋਂ ਆਟੋ ਚਲਾਉਣ ਸਬੰਧੀ ਮਨਜ਼ੂਰੀ ਦਿੱਤੀ ਗਈ ਹੈ।ਜਿਸ ਤੋਂ ਬਾਅਦ ਆਟੋ ਡਰਾਈਵਰਾਂ ਵੱਲੋਂ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।