ਮਾਵਾਂ ਪੁੱਤਰਾਂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਅਰਦਾਸਾ ਕਰਦੀਆਂ ਹਨ,ਪਰ ਓਹੀ ਪੁੱਤਰ ਜਦੋ ਮਾਂ ਬਾਪ ਬਜ਼ੁਰਗ ਹੋ ਜਾਂਦੇ ਹਨ ਤਾਂ ਉਹਨਾਂ ਨੀ ਘਰੋਂ ਕੱਢ ਦਿੰਦੇ ਹਨ ਅਤੇ ਬਜ਼ੁਰਗ ਮਾਂ ਬਾਪ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਇਹੋ ਜਿਹੇ ਬਜ਼ੁਰਗ ਹਨ ਜਿਹੜੇ ਸੜਕ ਕਿਨਾਰੇ ਬੇਸਹਾਰਾ ਵਾਂਗੂ ਰੱਬ ਨੂੰ ਪਿਆਰੇ ਹੋ ਜਾਂਦੇ ਹਨ,ਇਹੋ ਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿਖੇ ਵੇਖਣ ਨੂੰ ਮਿਲਿਆ ਜਿਥੇ ਕਿ ਇੱਕ ਬਜ਼ੁਰਗ ਮਾਤਾ ਨੂੰ ਉਸਦੇ ਦੋ ਪੁੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਛੱਡ ਕੇ ਚਲੇ ਗਏ ਸੀ,ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਸਾਂਝ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਕਥਾਵਾਚਕ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਮਾਤਾ ਨੂੰ ਆਪਣੇ ਨਾਲ ਤੇਰੀ ਓਟ ਆਸਰਾ ਆਸੀਆਨਾ ਲੈ ਗਏ ਜਿੱਥੇ ਕਿ ਬਜ਼ੁਰਗ ਮਾਤਾ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਉਕਤ ਮਾਤਾ ਜੀ ਇਲਾਜ ਦੌਰਾਨ ਹੀ ਅਕਾਲ ਚਲਾਣਾ ਕਰ ਗਏ ਜਿਸ ਤੋਂ ਬਾਅਦ ਅੱਜ ਭਾਈ ਭੁਪਿੰਦਰ ਸਿੰਘ ਕਥਾਵਾਚਕ ਵੱਲੋਂ ਆਪਣੇ ਸਿੰਘਾਂ ਨਾਲ ਮਿਲ ਕੇ ਮਾਤਾ ਦਾ ਅੰਤਿਮ ਸੰਸਕਾਰ ਗੁਰਦਵਾਰਾ ਸ਼ਹੀਦਾਂ ਸਾਹਿਬ ਦੇ ਨੇੜੇ ਸ਼ਮਸ਼ਾਨ ਘਾਟ ਵਿੱਚ ਰੀਤੀ ਰਸਮਾਂ ਨਾਲ ਕੀਤਾ ਗਿਆ।
ਮਾਤਾ ਨੂੰ ਦੋ ਪੁੱਤ ਤਰਸਯੋਗ ਹਾਲਾਤ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਛੱਡ ਕੇ ਚਲੇ ਗਏ ਸਨ
ਜਾਣਕਾਰੀ ਦਿੰਦੇ ਹੋਏ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਤਾ ਜੀ ਨੂੰ ਉਹਨਾਂ ਦੇ ਦੋ ਪੁੱਤਰ ਤਰਸਯੋਗ ਹਾਲਾਤ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਛੱਡ ਕੇ ਚਲੇ ਗਏ ਸਨ,ਮਾਤਾ ਜੀ ਦੀ ਹਾਲਤ ਬਹੁਤ ਹੀ ਖ਼ਰਾਬ ਸੀ ਅਤੇ ਸਰੀਰ ਵਿੱਚ ਕੀੜੇ ਪੈ ਗਏ ਸਨ ਜਿਸ ਤੋਂ ਬਾਅਦ ਗੁਰੂ ਦੇ ਸਿੰਘ ਮਾਤਾ ਜੀ ਨੂੰ ਤੇਰੀ ਓਟ ਆਸਰਾ ਆਸੀਆਨਾ ਵਿਖੇ ਲੈ ਆਏ ਜਿੱਥੇ ਮਾਤਾ ਜੀ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਮਾਤਾ ਜੀ ਦੇ ਹਾਲਤ ਬਹੁਤ ਨਾਜ਼ੁਕ ਸੀ ਅਤੇ ਇਲਾਜ ਦੌਰਾਨ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ ,ਉਥੇ ਹੀ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਤਾ ਜੀ ਨੇ ਕਿਹਾ ਸੀ ਕਿ ਅਗਰ ਓਹਨਾ ਦੀ ਮੌਤ ਹੋ ਜਾਵੇ ਤਾਂ ਉਹਨਾਂ ਦੇ ਪੁੱਤਰਾਂ ਦਾ ਹੱਥ ਨਾ ਲਵਾਇਆ ਜਾਵੇ ਅਤੇ ਓਹਨਾ ਪੁੱਤਰਾਂ ਨੂੰ ਰੱਜ ਕੇ ਲਾਹਨਤਾਂ ਜਰੂਰ ਪਾਇਓ ਜਿਨ੍ਹਾਂ ਕਰਕੇ ਇਹ ਤਰਸਯੋਗ ਹਾਲਾਤ ਬਣੇ ਹਨ, ਉਥੇ ਹੀ ਗੁਰੂ ਦੇ ਸਿੰਘ ਭਾਈ ਭੁਪਿੰਦਰ ਸਿੰਘ ਵੱਲੋਂ ਅੱਜ ਮਾਤਾ ਜੀ ਦਾ ਅੰਤਿਮ ਸੰਸਕਾਰ ਇੱਕ ਪੁੱਤ ਵਾਂਗੂ ਰੀਤੀ ਰਸਮਾਂ ਨਾਲ ਕੀਤਾ ਗਿਆ ਅਤੇ ਮਾਤਾ ਦੇ ਪੁੱਤਰਾ ਨੂੰ ਰੱਜ ਕੇ ਲਾਹਨਤਾਂ ਵੀ ਪਾਈਆ ਗਈਆਂ।