ਨਵੀਂ ਦਿੱਲੀ ਵਿਖੇ ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜੀ-20 ਦੇਸ਼ਾਂ ਦੀ ਪ੍ਰਧਾਨ ਵਜੋਂ ਮੇਜ਼ਬਾਨੀ ਕਰ ਰਿਹਾ ਹੈ। ਜੀ-20 ਸੰਮੇਲਨ ਦੀ ਸ਼ੁਰੂਆਤ ਨਰਿੰਦਰ ਮੋਦੀ ਦੇ ਭਾਸ਼ਣ ਨਾਲ ਹੋਈ। ਭਾਰਤ ਮੰਡਪਮ ਵਿੱਚ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਸੱਭ ਤੋਂ ਪਹਿਲਾਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਫਿਰ ਉਨ੍ਹਾਂ ਨੇ ਅਫ਼ਰੀਕੀ ਸੰਘ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਲਈ ਪ੍ਰਸਤਾਵ ਪੇਸ਼ ਕੀਤਾ ਜਿਸ ਦਾ ਸਾਰੇ ਮੈਂਬਰਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਜਿਵੇਂ ਹੀ ਪ੍ਰਧਾਨ ਮੰਤਰੀ ਵੱਲੋਂ ਪ੍ਰਸਤਾਵ ਪਾਸ ਕੀਤਾ ਤਾਂ ਅਫ਼ਰੀਕਨ ਯੂਨੀਅਨ ਦੇ ਮੁਖੀ ਆਜਲੀ ਅਸੋਮਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾਇਆ। ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਅਤੇ ਚੀਨ ਨੇ ਜੀ-20 ਵਿੱਚ ਅਫ਼ਰੀਕੀ ਸੰਘ ਨੂੰ ਸ਼ਾਮਲ ਕਰਨ ਲਈ ਭਾਰਤ ਦਾ ਸਮਰਥਨ ਕੀਤਾ ਹੈ। ਇਸ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਨਰਿੰਦਰ ਮੋਦੀ ਨੇ ਅਫ਼ਰੀਕਾ ਵਿੱਚ ਆਏ ਭੂਚਾਲ ਕਾਰਨ ਮਾਰੇ ਲੋਕਾਂ ਲਈ ਹਮਦਰਦੀ ਪ੍ਰਗਟ ਕੀਤੀ ਅਤੇ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ। ਆਪਣੇ ਪਹਿਲੇ ਭਾਸ਼ਣ ਵਿੱਚ ਸ੍ਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਯੁੱਧ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜੇਕਰ ਅਸੀਂ ਕੋਰੋਨਾ ਜਿਹੀ ਆਫ਼ਤ ਨਾਲ ਨਜਿੱਠ ਸਕਦੇ ਹਾਂ ਤਾਂ ਇਹ ਯੁੱਧ ਵੀ ਆਪਸੀ ਗੱਲਬਾਤ ਜ਼ਰੀਏ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਸੰਕਟ ਨੂੰ ਗੱਲਬਾਤ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਮੇਜ਼ਬਾਨੀ ਕਰਦਿਆਂ ਕਿਹਾ ਕਿ ਹੁਣ ਸਮਾਂ ਇਕੱਠੇ ਮਿਲ ਕੇ ਚੱਲਣ ਦਾ ਆ ਗਿਆ ਹੈ, ਤਾਂ ਜੀ ਵਿਸ਼ਵ ਦੀ ਭਲਾਈ ਹੋ ਸਕਦੀ ਹੈ। ਦੱਸਣਯੋਗ ਹੈ ਕਿ ਚੀਨ ਦੇ ਪ੍ਰਧਾਨ ਮੰਤਰੀ ਅਤੇ ਰਸ਼ੀਅਆ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤੀਨ ਨੇ ਸੰਮੇਲਨ ਵਿਚ ਸ਼ਿਰਕਤ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ ਦੀ ਸ਼ੁਰੂਆਤ 1997 ਵਿੱਚ ਏਸ਼ੀਆ ਵਿੱਚ ਫ਼ੈਲੇ ਵਿੱਤੀ ਸੰਕਟ ਤੋਂ ਬਾਅਦ ਕੀਤੀ ਗਈ ਸੀ। ਪਹਿਲੋ ਪਹਿਲ ਜੀ-20 ਵਿੱਚ ਸਿਰਫ਼ ਤੇ ਸਿਰਫ਼ ਆਰਥਿਕ ਮੁੱਦਿਆਂ ’ਤੇ ਚਰਚਾ ਕੀਤੀ ਸੀ ਪਰ ਬਾਅਦ ਵਿਚ ਇਸ ਵਿਚ ਕਈ ਹੋਰ ਮੁੱਦੇ ਨੂੰ ਸ਼ਾਮਲ ਕੀਤੇ ਗਏ ਹਨ। ਜੀ-20 ਵਿੱਚ 20 ਦੇਸ਼ਾਂ ਦੀ ਸ਼ਮੂਲੀਅਤ ਹੈ ਅਤੇ ਜੀ-20 ਸੰਮੇਲਨ ਮੌਕੇ ਇਹ ਦੇਸ਼ ਇਕੱਠੇ ਹੋ ਕੇ ਗਲੋਬਲ ਆਰਥਿਕ ਮੁੱਦਿਆਂ ਤੋਂ ਇਲਾਵਾ ਵਾਤਾਵਰਣ, ਭ੍ਰਿਸ਼ਟਾਚਾਰ ਵਿਰੋਧੀ, ਊਰਜਾ, ਖੇਤੀਬਾੜੀ, ਸਿਹਤ, ਜਲਵਾਯੂ ਵਿਚ ਆਉਂਦੀਆਂ ਤਬਦੀਲੀਆਂ ਬਾਰੇ ਚਰਚਾ ਕਰਦੇ ਹਨ। 2022 ਵਿੱਚ ਬਾਲੀ ਸਿਖਰ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-20 ਸੰਮੇਲਨ ਲਈ 1 ਦਸੰਬਰ 2022 ਤੋਂ 30 ਨਵੰਬਰ 2023 ਤੱਕ ਦੀ ਪ੍ਰਧਾਨਗੀ ਦੀ ਜੁੰਮੇਵਾਰੀ ਦਿੱਤੀ ਸੀ ਅਤੇ ਪ੍ਰਧਾਨ ਮੰਤਰੀ ਨੇ 2022 ਨੂੰ ਜੀ-20 ਦਾ ਲੋਗੋ ਲਾਂਚ ਕੀਤਾ ਸੀ ਅਤੇ ਪ੍ਰਧਾਨਗੀ ਥੀਮ ਵਸੁਧੈਵ ਕੁਟੁੰਬਕਮ ਮਤਲਬ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦਾ ਉਦਘਾਟਨ ਕੀਤਾ ਸੀ । ਲੋਗੋ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਨੂੰ ਦੇਖਦੇ ਹੋਏ ਤਿਆਰ ਕੀਤਾ ਸੀ।