ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਹਿੱਤ ਅਰੰਭੇ ਗਏ ਯਤਨਾਂ ਤਹਿਤ ਟੈਸਟਿੰਗ ਦੇ ਨਾਲ ਨਾਲ ਟੀਕਾਕਰਣ ਮੁਹਿੰਮ ਨੂੰ ਵੀ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਅੱਜ ਸ਼ਾਮ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੋਕਾਂ ਨੂੰ ਟੀਕਾਕਰਣ ਦੀ ਸਹੂਲਤ ਉਨ੍ਹਾਂ ਦੇ ਘਰਾਂ ਦੇ ਨੇੜੇ ਉਪਲਬਧ ਕਰਵਾਉਣ ਦੇ ਮੰਤਵ ਨਾਲ ਵੀਰਵਾਰ 8 ਅਪ੍ਰੈਲ ਨੂੰ ਹਰੇਕ ਬਲਾਕ ਦੇ 10-10 ਪਿੰਡਾਂ, 14 ਸ਼ਹਿਰੀ ਥਾਂਵਾਂ ਅਤੇ 5 ਸਹਿਕਾਰੀ ਸਭਾਵਾਂ 'ਚ ਕੈਂਪ ਲਾਏ ਜਾ ਰਹੇ ਹਨ।
ਅੱਜ ਸ਼ਾਮ ਫੇਸਬੁੱਕ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਤਰੀਕੇ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਟੀਕਾਕਰਣ ਲਈ ਪ੍ਰੇਰਿਆ ਜਾ ਰਿਹਾ ਹੈ, ਜਿਸ ਤਹਿਤ ਹਰੇਕ ਬਲਾਕ ਦੇ ਘੱਟੋ ਘੱਟ 10 ਪਿੰਡਾਂ 'ਚ ਆਊਟ ਰੀਚ ਕੈਂਪ ਲਾ ਕੇ ਯੋਗ ਉਮਰ ਵਰਗ ਦੇ ਵਿਅਕਤੀਆਂ ਦਾ ਟੀਕਾਕਾਰਣ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵੀਰਵਾਰ (8 ਅਪ੍ਰੈਲ) ਨੂੰ ਬਲਾਕ ਰਾਜਪੁਰਾ ਦੇ ਕਲੋਲੀ, ਬਸੰਤਪੁਰਾ, ਕਰਾਲਾ, ਖੇੜਾ ਗਜੂ, ਧਰਮਗੜ੍ਹ (ਬ), ਮਿਰਜਾਪੁਰਾ, ਖਿਜਰਗੜ੍ਹ ਅਤੇ ਚੰਦੂ ਮਾਜਰਾ, ਬਲਾਕ ਸ਼ੰਭੂ ਕਲਾਂ 'ਚ ਖੇੜੀ ਗੰਡਿਆਂ, ਖੈਰਪੁਰ ਜੱਟਾਂ, ਸੂਹਰੋਂ, ਭੋਗਲਾਂ, ਗੋਪਾਲਪੁਰ, ਚਮਾਰੂ, ਸ਼ੰਭੂ ਕਲਾਂ, ਮੋਹੀ ਕਲਾਂ, ਬਪਰੌਰ ਅਤੇ ਪਹਿਰ ਕਲਾਂ, ਬਲਾਕ ਸੌਨਰ 'ਚ ਕੌਲੀ, ਦੌਣ ਕਲਾਂ, ਹਸਨਪੁਰ, ਸਨੌਰ, ਬਲਬੇੜਾ, ਰਾਏਪੁਰ, ਜਲਾਲਪੁਰ ਅਤੇ ਪੰਜੋਲਾ, ਬਲਾਕ ਸਮਾਣਾ 'ਚ ਕਕਰਾਲਾ, ਕੁਲਾਰਾਂ, ਬੰਮਣਾ, ਗਾਜੇਵਾਸ, ਦੋਦੜਾ, ਮਵੀਂ ਕਲਾ, ਧਨੇਠਾ, ਢੈਂਠਲ, ਟੋਡਰਪੁਰ ਅਤੇ ਮੋਬਾਇਲ ਵੈਨ ਰਾਹੀਂ ਪਿੰਡ ਮਰੋੜੀ, ਤਰਖਾੜ ਮਾਜਰਾ, ਬਿਜਲਪੁਰ, ਤਲਵੰਡੀ ਮਲਿਕ ਅਤੇ ਧਨੌਰੀ ਅਤੇ ਬਲਾਕ ਭੁਨਰਹੇੜੀ ਵਿਖੇ ਭੁਨਰਹੇੜੀ, ਦੂਧਨਸਾਧਾਂ, ਭਸਮੜਾਂ, ਮੁਖਮੈਲਪੁਰ, ਭਾਂਖਰ, ਸਨੌਰ, ਦੇਵੀਗੜ੍ਹ ਮਸੀਂਗਣ, ਐਹਿਰੂ ਕਲਾਂ, ਹਸਨਪੁਰ, ਬੁੱਧਮੌਰ, ਸਵਾਏ ਸਿੰਘ ਵਾਲਾ, ਰੋਸ਼ਨਪੁਰ, ਸ਼ਾਦੀਪੁਰ, ਬਲਬੇੜਾ ਵਿਖੇ ਟੀਕਾਕਰਣ ਕੈਂਪ ਲਗਾਏ ਜਾਣਗੇ।
ਸ਼ਹਿਰੀ ਹਲਕਿਆਂ 'ਚ ਵੀਰਵਾਰ ਨੂੰ ਜਿਨ੍ਹਾਂ ਸਥਾਨਾਂ 'ਤੇ ਕੈਂਪ ਲੱਗਣਗੇ ਉਨ੍ਹਾਂ 'ਚ ਵਾਰਡ ਨੰਬਰ 31 ਮਰਦਾਨਾ ਗੁਰਦੁਆਰਾ ਡੋਗਰਾ ਮੁਹੱਲਾ, ਵਾਰਡ ਨੰਬਰ 46 ਬੀਰ ਜੀ ਕਮਿਊਨਿਟੀ ਸੈਂਟਰ, ਜੌੜੀ ਭੱਠੀਆਂ ਪਟਿਆਲਾ, ਵਾਰਡ ਨੰਬਰ 1 ਗੁਰਦੁਆਰਾ ਸਾਹਿਬ ਅਬਲੋਵਾਲ, ਵਾਰਡ ਨੰਬਰ 26 ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਤਫਜਲਪੁਰਾ, ਪ੍ਰੇਮ ਸਭਾ ਧਰਮਸ਼ਾਲਾ ਨੇੜੇ ਗੋਲਚੱਕਰ ਤ੍ਰਿਪੜੀ, ਨਗਰ ਨਿਗਮ ਦਫ਼ਤਰ, ਨਾਭਾ ਗੇਟ ਅਨਾਜ ਮੰਡੀ, ਵਾਰਡ ਨੰਬਰ 11 ਸ਼ਤੀਸ਼ ਚੈਰੀਟੇਬਲ ਟਰੱਸਟ ਨਿਊ ਮਿਹਰ ਸਿੰਘ ਕਲੋਨੀ, ਐਚ.ਯੂ.ਐਲ ਨਾਭਾ, ਰੋਟਰੀ ਕਲੱਬ ਨਾਭਾ, ਰਾਜਪੁਰਾ 'ਚ ਵਾਰਡ ਨੰਬਰ 9 ਗੁਰਦੁਆਰਾ ਸਾਹਿਬ ਪੰਚਰੰਗਾ ਚੌਕ, ਵਾਰਡ ਨੰਬਰ 10 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਅਤੇ ਸਤਿ ਨਰਾਇਣ ਮੰਦਰ ਰਾਜਪੁਰਾ ਵਾਰਡ ਨੰਬਰ 19 ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜ ਸਹਿਕਾਰੀ ਸਭਾਵਾਂ ਸਹਿਕਾਰੀ ਸਭਾ ਗੱਜੂਮਾਜਰਾ, ਸਹਿਕਾਰੀ ਸਭਾ ਖੇੜੀ ਬਰਨਾ, ਸਹਿਕਾਰੀ ਸਭਾ ਭੱਦਕ, ਸਹਿਕਾਰੀ ਸਭਾ ਘਮਰੌਦਾ, ਸਹਿਕਾਰੀ ਸਭਾ ਮਸੀਂਗਣ ਵਿਖੇ ਵੀ ਟੀਕਾਕਰਣ ਕੈਂਪ ਲਗਾਏ ਜਾਣਗੇ।
ਉਨ੍ਹਾਂ ਨੇ ਇਨ੍ਹਾਂ ਟੀਕਾਕਰਣ ਸਥਾਨਾਂ ਨੇੜੇ ਰਹਿਣ ਵਾਲੇ 45 ਸਾਲ ਅਤੇ ਇਸ ਤੋਂ ਉਪਰ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀਰਵਾਰ ਨੂੰ ਇਨ੍ਹਾਂ ਸਥਾਨਾਂ 'ਤੇ ਜਾਕੇ ਕੋਵਿਡ ਤੋਂ ਬਚਾਅ ਦਾ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਪਟਿਆਲਾ ਜ਼ਿਲ੍ਹੇ ਨੂੰ ਕੋਵਿਡ ਤੋਂ ਸੁਰੱਖਿਅਤ ਕੀਤਾ ਜਾ ਸਕੇ।