ਪਟਿਆਲਾ ਸਮਾਣਾ :- ਇਨਸਾਨ ਕਰਮ ਕਰਦਾ ਹੈ ਪ੍ਰੰਤੂ ਕਰਮਾਂ ਅਨੁਸਾਰ ਇੰਨਸਾਨ ਦੇ ਭਾਗ ਪ੍ਰਮਾਤਮਾ ਲਿਖਦਾ ਹੈ ਅਤੇ ਕਰਮਾ ਅਨੁਸਾਰ ਉਸ ਦਾ ਫਲ ਪ੍ਰਮਾਤਮਾ ਉਸ ਨੂੰ ਦਿਂਦਾ ਹੈ ਜਿਸਦੇ ਭਾਗਾਂ ਵਿਚ ਜਿਨ੍ਹਾਂ ਲਿਖਿਆ ਹੁੰਦਾ ਹੈ ਉਸ ਨੂੰ ਉਨ੍ਹਾਂ ਹੀ ਮਿਲਦਾ ਹੈ।
ਇਨਸਾਨ ਸਤਿਗੁਰੂ ਦੇ ਲੜ ਲੱਗ ਕੇ ਜੋ ਭਾਗਾਂ ਵਿਚ ਲਿਖਿਆ ਹੁੰਦਾ ਹੈ ਉਸ ਤੋਂ ਵੱਧ ਪ੍ਰਾਪਤ ਕਰ ਸਕਦਾ ਹੈ ਇਸ ਲਈ ਇਨਸਾਨ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ।ਇਨਸਾਨ ਵਲੋਂ ਜਾਣੇ ਅਣਜਾਣੇ ਵਿਚ ਕੀਤਾ ਮਾੜਾ ਕਰਮ ਸਾਰੇ ਚੰਗੇ ਕਰਮਾ ਦਾ ਨਾਸ ਕਰ ਦਿੰਦਾ ਹੈ
ਪਰ ਇਨਸਾਨ ਜਦੋਂ ਸੱਚੇ ਮਨ ਨਾਲ ਸੱਚੇ ਗੁਰੂ ਦੇ ਲੜ ਲਗਦਾ ਹੈ ਤਾਂ ਉਸ ਦੇ ਚੰਗੇ ਮਾੜੇ ਕਰਮ ਗੁਰੂ ਬਖਸ਼ ਦਿੰਦਾ ਹੈ। ਇਹ ਪ੍ਰਵਚਨ ਪੂਰਨ ਬ੍ਰਹਮ-ਗਿਆਨੀ ਸੰਤ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲਿਆਂ ਨੇ 18 ਅਤੇ 19 ਨਵੰਬਰ ਨਵੰਬਰ ਨੂੰ ਮਾੰਡੀ ਸਾਹਿਬ ਵਿਖੇ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ 529ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਦੇ ਸਬੰਧ ਵਿੱਚ ਪਿੰਡ-ਪਿੰਡ ਨਗਰ-ਨਗਰ ਸ਼ਹਿਰ-ਸ਼ਹਿਰ ਸੰਗਤ ਪਾਸ ਜਾ ਕੇ ਸੰਗਤਾਂ ਨੂੰ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸਾਹਿਬ ਕਮਾਲ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਨਾਲ ਜੂੜਣ ਅਤੇ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕਰਦਿਆਂ ਫਰਮਾਏ।
ਉਹਨਾਂ ਫਰਮਾਇਆ ਕਿ ਕਲਯੁਗ ਵਿਚ ਸੱਚੇ ਗੁਰੂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਹਨ ਜੋ ਵੀ ਇਨਸਾਨ ਸੱਚੇ ਮਨ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਦੇ ਹਨ ਉਹ ਹਮੇਸ਼ਾ ਖੁਸ਼ੀਆਂ ਵਿਚ ਜੀਵਨ ਬਤੀਤ ਕਰਦੇ ਹਨ ਉਹਨਾਂ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ
ਉਹਨਾਂ ਫਰਮਾਇਆ ਕਿ ਅੱਜ ਦਾ ਇਨਸਾਨ ਆਪਣੇ ਕਰਮਾ ਕਰਕੇ ਅਤੇ ਮੋਹ ਮਾਇਆ ਦੇ ਜਾਲ ਵਿਚ ਫਸ ਕੇ ਦੁੱਖੀ ਹੋ ਰਿਹਾ ਹੈ ਤੇ ਸੁੱਖਾਂ ਦੀ ਤਲਾਸ਼ ਵਿਚ ਹੈ ਜਦੋਂ ਅਜਿਹਾ ਇਨਸਾਨ ਕਿਸੇ ਬ੍ਰਹਮਗਿਆਨੀ ਗੁਰਸਿੱਖ ਦੀ ਸ਼ਰਨ ਵਿਚ ਜਾਂਦਾ ਹੈ ਤਾਂ ਉਸ ਨੂੰ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਮਹਾਪੁਰੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਣ ਲਈ ਤਾਕੀਦ ਕਰਦੇ ਹਨ ਅਤੇ ਨਾਮ ਸਿਮਰਨ,ਸੇਵਾ ਅਤੇ ਸਤਿਸੰਗ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਣ ਲਈ ਪ੍ਰੇਰਣਾ ਦਿੰਦੇ ਹਨ
ਅੱਜ ਗੁਰੂ ਦੇ ਗਿਆਨ ਦੇ ਪ੍ਚਾਰ ਦੀ ਕੋਈ ਕਮੀ ਨਹੀਂ ਹੈ। ਹਰ ਰੋਜ ਵੱਖ-ਵੱਖ ਥਾਵਾਂ ਤੇ ਗਿਆਨ ਪ੍ਰਚਾਰ ਹੋ ਰਹੇ ਹਨ ਪ੍ਰੰਤੂ ਅਮਲ ਕਰਨ ਵਾਲਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਕਿਉਕਿ ਲੋਕ ਦੁਨੀਆਂ ਦੇ ਰੰਗ ਤਮਾਸ਼ਿਆ ਵਿਚ ਉਲਝ ਕੇ ਆਪਣੇ ਜੀਵਨ ਦੇ ਅਸਲੀ ਮਨੋਰਥ ਤੋਂ ਭਟਕ ਗਏ ਹਨ ਅਤੇ ਨਿੰਦਿਆ ਚੁਗਲੀਆਂ ਵਿਚ ਉਲਝ ਕੇ ਰਹਿ ਗਏ ਹਨ ਪ੍ਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੇ ਸੱਚੇ ਗੁਰਸਿੱਖ ਨਾਂ ਨਿੰਦਿਆਂ ਚੁਗਲੀ ਕਰਦੇ ਹਨ ਅਤੇ ਨਾਂ ਹੀ ਨਿੰਦਿਆ ਚੁਗਲੀ ਸੁਣਦੇ ਹਨ ਤੇ ਉਹ ਹਮੇਸ਼ਾ ਗੁਰੂ ਦੇ ਭਾਣੇ ਵਿਚ ਰਹਿ ਕੇ ਰਬ ਦੀ ਰਜਾ ਨੂੰ ਸਤ-ਸਤ ਕਰਕੇ ਮਨੰਦੇ ਹਨ ਉਹਨਾ ਸੰਗਤਾਂ ਨੂੰ 18 ਅਤੇ 19 ਨਵੰਬਰ ਨੂੰ ਹਰ ਸਾਲ ਦੀ ਤਰਾਂ੍ਹ ਵੱਡੀ ਗਿਣਤੀ ਵਿੱਚ ਗੁਰਦੁਆਰਾ ਮਾਂਡੀ ਸਾਹਿਬ ਵਿਖੇ ਪਹੁੰਚ ਕੇ ਗੁਰੂ ਦਿਆਂ ਖੁਸ਼ੀਆ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ।