ਮੁੰਬਈ : ਮਹਾਰਾਸ਼ਟਰ (Maharashtra) ਵਿੱਚ ਕਰੋਨਾ ਦਾ ਕਹਿਰ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਉਸ ਤੋਂ ਕਿਆਸ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਥੇ 3 ਹਫ਼ਤੇ ਦਾ ਸਖ਼ਤ ਲਾਕਡਾਊਨ (Lockdown) ਲੱਗ ਸਕਦਾ ਹੈ। ਕਾਂਗਰਸ ਨੇਤਾ ਅਤੇ ਮੰਤਰੀ ਵਿਜੈ ਵਾਡੇਟਿਟੀਵਾਰ (Vijay Wadettiwar) ਨੇ ਇਸ ਗੱਲ ਦੇ ਸੰਕੇਤ ਵੀ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਇਹ ਕਰਨਾ ਜ਼ਰੂਰ ਹੈ। ਮੰਤਰੀ ਵਾਡੇਟਿਟੀਵਾਰ ਨੇ ਕਿਹਾ ਕਿ ਅਜਿਹੇ ਮੁਸੀਬਤ ਦੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਦਵਾਈ ਲੋੜੀਂਦੀ ਮਾਤਰਾ ਵਿੱਚ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਜਦਕਿ ਗੁਜਰਾਤ ਨੂੰ ਜ਼ਰੂਰਤ ਤੋਂ ਜ਼ਿਆਦਾ ਵੈਕਸੀਨ ਦਿੱਤੀ ਜਾ ਰਹੀ ਹੈ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : ਦੇਸ਼ ਵਿਚ ਕਰੋਨਾ (Corona) ਦੀ ਦਵਾਈ (vaccine) ਦਾ ਸਟਾਕ ਖ਼ਤਮ ਹੋਣ ਕੰਢੇ
ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸੂਬੇ ਵਿੱਚ ਸਿਰਫ਼ 9 ਲੱਖ ਡੋਜ਼ ਹੀ ਬਚੀਆਂ ਹਨ। ਜਿਹੜੀਆਂ ਕਿ ਸੂਬੇ ਵਿੱਚ ਵੰਡੀਆਂ ਜਾ ਰਹੀਆਂ ਅਤੇ ਸਿਰਫ਼ 2 ਦਿਨਾਂ ਵਿੱਚ ਵੀ ਖ਼ਤਮ ਹੋ ਜਾਣਗੀਆਂ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ 15 ਅਪ੍ਰੈਲ ਤੋਂ ਨਵੇਂ ਸਪਲਾਈ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 4 ਹਜ਼ਾਰ ਦੇ ਕਰੀਬ ਟੀਕਾਕਰਨ ਕੇਂਦਰ ਹਨ ਅਤੇ ਦਵਾਈ ਖ਼ਤਮ ਹੋਣ ਉਪਰੰਤ ਟੀਕਾਕਰਨ ਕੇਂਦਰ ਬੰਦ ਕਰਨੇ ਪੈਣਗੇ। ਉਨ੍ਹਾਂ ਕਿਹਾ ਜੇਕਰ ਦਵਾਈ ਸਮੇਂ ਸਿਰ ਨਾ ਮਿਲੀ ਤਾਂ ਹੌਲੀ ਹੌਲੀ ਟੀਕਾਕਰਨ ਕੇਂਦਰ ਬੰਦ ਕਰਨਗੇ ਪੈਣਗੇ। ਇਸ ਤੋਂ ਇਲਾਵਾ 7 ਦਿਨਾਂ ਲਈ ਟੀਕਾਕਰਨ ਮੁਹਿੰਮ ਵੀ ਰੋਕਣੀ ਪਵੇਗੀ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : (Corona update) ਭਾਰਤ (India) ਸੱਭ ਤੋਂ ਵੱਧ ਕਰੋਨਾ ਮਾਮਲਿਆਂ ਕਾਰਨ ਅਮਰੀਕਾ (America) ਤੋਂ ਬਾਅਦ ਦੂਜਾ ਦੇਸ਼
ਮਹਾਰਾਸ਼ਟਰ ਵਿਚ ਕਰੋਨਾ ਦੇ ਮਾਮਲਿਆਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿਚ 56 ਹਜ਼ਾਰ 286 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦਿਨ ਵਿਚ 376 ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣ ਪੈ ਚੁੱਕੀ ਹੈ।