ਅਗਲੇਰੀ ਕਾਰਵਾਈ ਲਈ ਸੈਂਪਲ ਲੈ ਕੇ ਲੈਬ ਨੂੰ ਭੇਜੇ ਗਏ
ਖੇਤੀਬਾੜੀ ਅਧਿਕਾਰੀਆਂ ਵੱਲੋਂ ਖੇਤੀਬਾੜੀ ਲਈ ਸਬਸਿਡੀ ’ਤੇੇ ਦਿੱਤੇ ਜਾਂਦੇ ਯੂਰੀਏ ਨੂੰ ਵਪਾਰਕ ਹਿੱਤਾਂ ਲਈ ਵਰਤੋਂ ਕਰਨ ਦੀ ਸ਼ਿਕਾਇਤ
ਐਸ.ਏ.ਐਸ.ਨਗਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀਆਂ ਹਦਾਇਤਾਂ ’ਤੇ ਪੰਜਾਬ ’ਚ ਸਬਸਿਡੀ ਅਧਾਰਿਤ ਯੂਰੀਆ ਦੀ ਕੇਵਲ ਖੇਤੀਬਾੜੀ ਲਈ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਐਸ ਏ ਐਸ ਨਗਰ ਵੱਲੋਂ ਕੁਰਾਲੀ ਨੇੜੇ 235 ਥੈਲੇ (45 ਕਿਲੋਗ੍ਰਾਮ ਹਰੇਕ) ਯੂਰੀਆ ਅਣ-ਅਧਿਕਾਰਿਤ ਤੌਰ ’ਤੇ ਸਟੋਰ ਕੀਤਾ ਬਰਾਮਦ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਚਟੋਲੀ ਦੇ ਕਿਸਾਨਾਂ ਦੁਆਰਾ ਬਲਾਕ ਮਾਜਰੀ ਦੇ ਵਿਭਾਗ ਨਾਲ ਸਬੰਧਤ ਖਾਦ ਇੰਸਪੈਕਟਰ ਗੁਰਪ੍ਰੀਤ ਸਿੰਘ ਏ.ਡੀ.ੳ. ਨੂੰ ਫੋਨ ’ਤੇ ਸੂਚਨਾ ਦਿੱਤੀ ਗਈ ਕਿ ਇੱਕ ਪਲਾਈਵੁੱਡ ਇੰਡਸਟਰੀ ਦੁਆਰਾ ਪਿੰਡ ਚਟੋਲੀ ਦੇ ਕਿਸਾਨ ਦੀ ਮੋਟਰ ਦੇ ਨਾਲ ਲੱਗਦੇ ਕਮਰਿਆ ਵਿੱਚ ਅਣ-ਅਧਿਕਾਰਤ ਤਰੀਕੇ ਨਾਲ ਯੂਰੀਆ ਸਟਾਕ ਕੀਤਾ ਗਿਆ ਹੈ। ਇਸ ਸੂਚਨਾ ’ਤੇ ਕਾਰਵਾਈ ਕਰਦਿਆ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਣੀ ਟੀਮ ਵੱਲੋਂ ਪੁਲੀਸ ਪਾਰਟੀ ਨਾਲ ਮੌਕਾ ਦੇਖਿਆ ਗਿਆ ਅਤੇ ਪਾਇਆ ਗਿਆ ਕਿ ਖੇਤੀਬਾੜੀ ਦੀ ਵਰਤੋਂ ਵਾਲਾ ਯੂਰੀਆ ਜੋ ਕਿ ਤਕਰੀਬਨ 235 ਬੈਗ ਸੀ, ਅਣ-ਅਧਿਕਾਰਿਕ ਤਰੀਕੇ ਨਾਲ ਕਮਰੇ ਵਿੱਚ ਸਟੋਰ ਕੀਤਾ ਗਿਆ ਸੀ। ਇਸ ਸੰਬੰਧੀ ਮੌਕੇ ’ਤੇ ਪਿਆ ਯੂਰੀਆ ਦਾ ਸਟਾਕ ਥਾਣਾ ਸਦਰ, ਕੁਰਾਲੀ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਖੇਤੀਬਾੜੀ ਵਿਭਾਗ ਵੱਲੋ ਖਾਦ ਦੀ ਜਾਂਚ ਲਈ ਨਮੂਨੇ ਵੀ ਇੱਕਤਰ ਕੀਤੇ ਗਏ। ਇਹ ਯੂਰੀਆ ਖਾਦ ਚੰਬਲ ਫਰਟੀਲਾਈਜ਼ਰ ਵੱਲੋਂ ਤਿਆਰ ਕੀਤੀ ਗਈ ਸੀ, ਜਿਸਦੀ ਆਮਦ ਸੰਬੰਧੀ ਮਹਿਕਮੇ ਵੱਲੋ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਇਨ੍ਹਾਂ ਥੈਲਿਆਂ ’ਤੇ ਸਪੱਸ਼ਟ ਤੌਰ ’ਤੇ ਕੇਵਲ ਖੇਤੀਬਾੜੀ ਵਰਤੋਂ ਲਈ ਹੀ ਲਿਖਿਆ ਹੋਣ ਕਾਰਨ, ਇਸ ਯੂਰੀਏ ਦੀ ਵਪਾਰਕ ਵਰਤੋਂ ਦੀ ਸ਼ੰਕਾ ਨੂੰ ਲੈ ਕੇ ਫਰਟੀਲਾਈਜ਼ਰ ਕੰਟਰੋਲ ਐਕਟ ਦੀ ਧਾਰਾ 27 ਅਧੀਨ ‘ਡਾਇਵਰਜ਼ਨ ਆਫ਼ ਯੂਰੀਆ’ ਨੂੰ ਆਧਾਰ ਬਣਾ ਕੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਵੀ ਅਜਿਹਾ ਕਰਕੇ ਸਬੰਧਤ ਵਿਅਕਤੀ ਖਿਲਾਫ਼ ਕਿਸਾਨਾਂ ਨਾਲ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਟਾਫ਼ ਨੂੰ ਦਿਸ਼ਾ- ਨਿਰਦੇਸ਼ ਦਿੱਤੇ ਗਏ ਹਨ ਕਿ ਆਪਣੇ ਅਧੀਨ ਆਉਦੇ ਖਾਦ ਵਿਕਰੇਤਾਵਾਂ ਦੇ ਯੂਰੀਏ ਦੇ ਸਟਾਕ ਅਤੇ ਸੇਲ ਸੰਬੰਧੀ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਰੋਜ਼ਾਨਾ ਰਿਪੋਰਟਿੰਗ ਕੀਤੀ ਜਾਵੇ। ਇਸ ਮੌਕੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋ ਖੇਤੀਬਾੜੀ ਅਫ਼ਸਰ ਸ਼ੁਭਕਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਸਕੀਮਾਂ ਨੂੰ ਲਾਗੂ ਕਰਨ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਇਸ ਮੌਕੇ ਹਾਜ਼ਰ ਸਮੂਹ ਸ਼ਖ਼ਸੀਅਤਾਂ ਨੂੰ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਆਮ ਲੋਕਾਂ ਦੀ ਜਾਗਰੂਕਤਾ ਲਈ ਕੱਢੀ ਗਈ ਇਸ ਯਾਤਰਾ ਵਿੱਚ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੀ ਪ੍ਰਚਾਰ ਕਰਨ ਦਾ ਸੁਝਾਅ ਦਿੱਤਾ। ਸਮਾਗਮ ਵਿੱਚ ਏ.ਡੀ.ਸੀ.(ਡੀ) ਸ੍ਰੀਮਤੀ ਸੋਨਮ ਚੌਧਰੀ ਨੇ ਵੀ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਕੀਮਾਂ ਦਾ ਸਹੀ ਤਰੀਕੇ ਨਾਲ ਲਾਭ ਉਠਾਉਣ ਕਿਉਂਕਿ ਵਿਕਾਸ ਭਾਰਤ ਸੰਕਲਪ ਯਾਤਰਾ 26 ਜਨਵਰੀ, 2024 ਤੱਕ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕਰੇਗੀ। ਲੀਡ ਜ਼ਿਲ੍ਹਾ ਮੈਨੇਜਰ, ਪੀਐਨਬੀ, ਮੋਹਾਲੀ, ਐਮ ਕੇ ਭਾਰਦਵਾਜ ਨੇ ਬੈਂਕਾਂ ਦੁਆਰਾ ਚਲਾਈਆਂ ਜਾ ਰਹੀਆਂ ਵਿੱਤੀ ਲਾਭਕਾਰੀ ਸਕੀਮਾਂ ਜਿਵੇਂ ਕਿ ਪੀ.ਐਮ.ਐਸ.ਬੀ.ਵਾਈ., ਪੀ.ਐਮ.ਜੇ.ਜੇ.ਬੀ.ਵਾਈ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਜਾਣੂ ਕਰਵਾਇਆ ਜੋ ਕਿ ਇਸ ਚਲ ਰਹੀ ਮੁਹਿੰਮ ਦਾ ਹਿੱਸਾ ਹਨ। ਬਹੁਤ ਸਾਰੇ ਲੋਕਾਂ ਨੇ ਸਮਾਜਿਕ ਸੁਰੱਖਿਆ ਸਕੀਮਾਂ ਲਈ ਮੌਕੇ ’ਤੇ ਹੀ ਆਪਣਾ ਨਾਮ ਦਰਜ ਕਰਵਾਇਆ।
ਪੈਟਰੋਲੀਅਮ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਲੋਕਾਂ ਨੂੰ ਪ੍ਰਧਾਨ ਮੰਤਰੀ ਉਜਵਲਾ ਸਕੀਮ ਬਾਰੇ ਜਾਗਰੂਕ ਕੀਤਾ ਅਤੇ ਲੋਕਾਂ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਕਾਰਡ ਲਈ ਯੋਗ ਵਿਅਕਤੀਆਂ ਦਾ ਮੌਕੇ ’ਤੇ ਹੀ ਨਾਮ ਦਰਜ ਕਰਵਾਇਆ ਗਿਆ ਅਤੇ ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਦੀ ਜਾਂਚ ਵੀ ਕੀਤੀ ਗਈ। ਸਮਾਗਮ ਦੌਰਾਨ ਪਿੰਡ ਦੇ ਸਰਪੰਚ ਛੱਜਾ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਸਨਜੀਤ ਕੌਂਡਲ ਡਿਪਟੀ ਸਰਕਲ ਹੈੱਡ ਪੀ.ਐਨ.ਬੀ.ਮੋਹਾਲੀ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਮੂਹ ਪਤਵੰਤਿਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਪਿੰਡ ਵਾਸੀਆਂ ਨੇ ਐਲ.ਈ.ਡੀ ਵੈਨ ਰਾਹੀਂ ਸਰਕਾਰੀ ਸਕੀਮਾਂ ਅਤੇ ਡਰੋਨ ਰਾਹੀਂ ਨੈਨੋ ਯੂਰੀਆ ਦੇ ਛਿੜਕਾਅ ਦੀ ਡਰਿੱਲ ਵੀ ਦੇਖੀ। ਖੇਤੀਬਾੜੀ ਸਬੰਧੀ ਸਰਕਾਰ ਦੀਆਂ ਲਾਭਕਾਰੀ ਯੋਜਨਾਵਾਂ ਬਾਰੇ ਨਾਬਾਰਡ ਦੇ ਡੀਡੀਐਮ ਮੁਨੀਸ਼ ਗੁਪਤਾ, ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਦੇ ਫਾਇਦੇ ਬਾਰੇ ਸਿਹਤ ਵਿਭਾਗ ਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਖੇਤੀਬਾੜੀ ਕਰਜ਼ਾ ਯੋਜਨਾਵਾਂ ਤੇ ਮੁਦਰਾ ਸਬੰਧੀ ਪੀਐਨਬੀ ਦੇ ਡਿਪਟੀ ਸਰਕਲ ਹੈਡ ਸਨਜੀਤ ਕੋਂਡਲ ਅਤੇ ਸੈਲਫ ਹੈਲਪ ਗਰੁੱਪ ਵਲੋਂ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਡੀ.ਐਚ.ਓ. ਸੁਭਾਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ, ਐਨ.ਐਫ.ਐਲ ਦੇ ਮੈਨੇਜਰ ਗਗਨਦੀਪ ਸਿੰਘ, ਪਿੰਡ ਤੰਗੋਰੀ ਦੇ ਅਧਿਕਾਰਤ ਪੰਚ ਕੁਲਵਿੰਦਰ ਕੌਰ ਅਤੇ ਹੋਰ ਅਧਿਕਾਰੀ ਕਰਮਚਾਰੀ ਮੌਜੂਦ ਸਨ।