ਨਵੀਂ ਦਿੱਲੀ : ਦਿੱਲੀ ਤੋਂ ਬਿਹਾਰ ਜਾ ਰਹੀ ਮਹਾਨੰਦਾ ਐਕਸਪ੍ਰੈੱਸ ਰੇਲ ਗੱਡੀ ਦੇ ਪਖਾਨੇ ਵਿੱਚ ਇਕ ਗਰਭਵਤੀ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਰੇਲ ਗੱਡੀ ਦਿੱਲੀ ਤੋਂ ਬਿਹਾਰ ਜਾ ਰਹੀ ਸੀ। ਮੁਸਾਫ਼ਰਾਂ ਨੂੰ ਬੱਚੇ ਦੇ ਜਨਮ ਸਬੰਧੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਮੁਸਾਫ਼ਰਾਂ ਨੇ ਨਵਜੰਮੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਤਾਂ ਲੋਕਾਂ ਨੇ ਇਸ ਸਬੰਧੀ ਟੀਟੀਈ ਨੂੰ ਇਸ ਦੀ ਜਾਣਕਾਰੀ ਦਿੱਤੀ। ਗਰਭਵਤੀ ਵੱਲੋਂ ਪਖਾਨੇ ਵਿੱਚ ਜਣੇਪੇ ਦੀ ਖ਼ਬਰ ਤੋਂ ਬਾਅਦ ਮਹਾਨੰਦਾ ਐਕਸਪ੍ਰੈਸ ਨੂੰ ਇਟਾਵਾ ਰੇਲਵੇ ਸਟੇਸ਼ਨ ’ਤੇ ਰੋਕਿਆ ਗਿਆ ਅਤੇ ਡਾਕਟਰਾਂ ਦੀ ਸਹਾਇਤਾ ਨਾਲ ਔਰਤ ਅਤੇ ਬੱਚੇ ਨੂੰ ਉਤਾਰਿਆ ਗਿਆ। ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਚਾ ਅਤੇ ਬੱਚਾ ਦੋਵੇਂ ਤੰਦੁਰਸਤ ਹਨ ਜਿਨ੍ਹਾਂ ਨੂੰ ਮੁਢਲੇ ਇਲਾਜ ਲਈ ਡਾਕਟਰ ਭੀਮ ਰਾਓ ਅੰਬੇਦਕਰ ਸਰਕਾਰੀ ਸੰਯੁਕਤ ਹਸਪਤਾਲ ਵਿੱਚ ਲਿਜਾਇਆ ਗਿਆ ਹੈ।
ਵਧੇਰੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਗਰਭਵਤੀ ਔਰਤ ਦਾ ਨਾਮ ਅਫ਼ਸਾਨਾ ਹੈ। ਅਫ਼ਸਾਨਾ ਆਪਣੇ ਚਾਰ ਬੱਚਿਆਂ ਅਤੇ ਭਰਾ ਨਾਲ ਮਹਾਨੰਦਾ ਐਕਸਪ੍ਰੈਸ ਏਕੇ ਦੇ ਏਸੀ ਕੋਚ ਏ-1 ਵਿੱਚ ਕਟਿਹਾਰ ਨੂੰ ਜਾ ਰਹੀ ਸੀ ਜਿਸ ਦੌਰਾਨ ਉਸ ਨੂੰ ਜਣੇਪੇ ਦਾ ਦਰਜ ਸ਼ੁਰੂ ਹੋ ਗਿਆ। ਜਦੋਂ ਉਹ ਪਖਾਨਾ ਗਈ ਤਾਂ ਉਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਬੱਚੇ ਦੇ ਰੋਣ ਦੀ ਆਵਾਜ਼ ਸੁਣਕੇ ਲੋਕਾਂ ਨੇ ਇਸ ਦੀ ਜਾਣਕਾਰੀ ਟੀਟੀਈ ਨੂੰ ਦਿੱਤੀ ਅਤੇ ਟੀਟੀਈ ਨੇ ਸਟੇਸ਼ਨ ਸੁਪਰਡੈਟ ਨੂੰ ਇਸ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਆਰਪੀਐਫ਼ ਦੀ ਸਹਾਇਤਾ ਨਾਲ ਡਾਕਟਰਾਂ ਅਤੇ ਐਂਬੂਲੈਂਸ ਨੂੰ ਕੋਇਟਾਵਾ ਸਟੇਸ਼ਨ ’ਤੇ ਸੱਦਿਆ ਗਿਆ।
ਮੌਕੇ ’ਤੇ ਮੌਜੂਦ ਅਫ਼ਸਾਨਾ ਨੇ ਭਰਾ ਸਾਹਿਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਭੈਣ ਪਖਾਨਾ ਗਈ ਸੀ ਜਿਥੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਜਦੋਂ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਹੋਰਨਾਂ ਦੀ ਸਹਾਇਤਾ ਨਾਲ ਟੀਟੀਈ ਨੂੰ ਸੂਚਿਤ ਕਰਕੇ ਰੇਲ ਗੱਡੀ ਨੂੰ ਰੁਕਵਾਇਆ ਅਤੇ ਕੰਟਰੋਲ ਰੂਮ ਵਿੱਚ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਡਾਕਟਰਾਂ ਅਤੇ ਐਂਬੂਲੈਂਸ ਦੀ ਸਹਾਇਤਾ ਨਾਲ ਉਸਦੀ ਭੈਣ ਅਤੇ ਬੱਚੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਦੋਵੇਂ ਤੰਦਰੁਸਤ ਹਨ।