ਲੁਧਿਆਣਾ : ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਸੀਨੀਅਰ ਅਦਾਕਾਰ ਸਤੀਸ਼ ਕੌਲ (Satish Kaul) ਦਾ ਲੁਧਿਆਣਾ ਵਿਖੇ ਕਰੋਨਾ ਕਾਰਨ ਦਿਹਾਂਤ ਹੋ ਗਿਆ। 74 ਸਾਲਾ ਸਤੀਸ਼ ਕੌਲ ਨੇ 300 ਦੇ ਕਰੀਬ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਨੇ ਮਸ਼ਹੂੂਰ ਟੀ.ਵੀ. ਸ਼ੋਅ ਮਹਾਭਾਰਤ (Mahabharat) ਵਿੱਚ ਇੰਦਰ ਦੀ ਭੂਮਿਕਾ ਨਿਭਾਈ ਸੀ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : ਹੋਮਿਓਪੈਥੀ homeopathy ਦੇ ਜਨਮ ਦਾਤਾ ਦਾ ਜਨਮ ਦਿਹਾੜਾ ਮਨਾਇਆ
ਸਤੀਸ਼ ਕੌਲ ਦੀ ਭੈਣ ਸਤਿਆ ਦੇਵੀ ਨੇ ਜਾਣਕਾਰੀ ਦਿੰਦਿਆਂ ਕਿ ਉਨ੍ਹਾਂ ਨੂੰ ਪਿਛਲੇ ਪੰਜ ਛੇ ਦਿਨਾਂ ਤੋਂ ਹਲਕਾ ਬੁਖਾਰ ਸੀ ਜਿਸ ਕਾਰਨ ਉਨ੍ਹਾਂ ਨੂੰ ਸ੍ਰੀ ਰਾਮਾ ਚੈਰੀਟੇਬਲ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਜਿਥੇ ਉਨ੍ਹਾਂ ਦੇ ਟੈਸਟ ਕਰਨ ’ਤੇ ਉਹ ਕਰੋਨਾ ਪਾਜ਼ੇਟਿਵ ਮਿਲੇ ਸਨ।
ਜ਼ਿਕਰਯੋਗ ਹੈ ਕਿ ਸਤੀਸ਼ ਕੌਲ ਦਾ ਜਨਮ 8 ਸਤੰਬਰ 1946 ਨੂੰ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਦੇਵ ਆਨੰਦ, ਦਲੀਪ ਕੁਮਾਰ ਅਤੇ ਸ਼ਾਹਰੂਖ ਖ਼ਾਨ ਨਾਲ ਵੀ ਕੰਮ ਕੀਤਾ ਹੈ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਸਸੀ ਪੁਨੂੰ, ਪਟੋਲਾ, ਸੁਹਾਗ ਚੂੜਾ, ਇਸ਼ਕ ਨਿਮਾਣਾ ਹਨ। ਸਤੀਸ਼ ਕੌਲ ਨੂੂੰ ਪੀ.ਟੀ.ਸੀ. ਪੰਜਾਬੀ ਫ਼ਿਲਮ ਐਵਾਰਡ 2011 ਵਿੱਚ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਿਵਾਜਿਆ ਚੁਕਿਆ ਹੈ। ਸਤੀਸ਼ ਕੌਲ ਨੂੰ ਪੰਜਾਬੀ ਸਿਨੇਮਾ ਜਗਤ ਦਾ ਅਮਿਤਾਬ ਬਚਨ ਵੀ ਆਖਿਆ ਜਾਂਦਾ ਹੈ। ਸਤੀਸ਼ ਕੌਲ ਨੇ ਆਪਣਾ ਫ਼ਿਲਮੀ ਸਫ਼ਰ ਐਕਟਿੰਗ ਸਕੂਲ ਲੁਧਿਆਣਾ ਤੋਂ ਸ਼ੁਰੂ ਕੀਤਾ ਸੀ।