ਸੁਨਾਮ ਊਧਮ ਸਿੰਘ ਵਾਲਾ : ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੁੱਝਾ ਪੀਰ ਸੁਨਾਮ ਵਿਖੇ ਪਿਛਲੇ ਡੇਢ ਸੌ ਸਾਲ ਦੇ ਲੰਮੇ ਅਰਸੇ ਤੋਂ ਬਾਅਦ ਇੱਕ ਧਰਮਸ਼ਾਲਾ ਵਿੱਚੋਂ ਆਪਣੀ ਬਿਲਡਿੰਗ ਵਿੱਚ ਸ਼ਿਫਟ ਹੋਇਆ ਇਸ ਮੋਕੇ ਤੇ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰੱਖਵਾਇਆ ਗਿਆ ਅਤੇ ਨਾਲ ਹੀ ਇੱਕ ਹੋਰ ਨਵੇ ਕਮਰੇ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਸਕੂਲ ਇੰਚਾਰਜ ਰੀਤਿਕਾ ਗੁਪਤਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭ ਡੀ:ਈ:ਓ ਧਰਮਪਾਲ ਸਿੰਗਲਾ ਦੀ ਯੋਗ ਅਗਵਾਈ 'ਚ ਕੀਤਾ ਗਿਆ। ਕਮਰੇ ਦੀ ਉਸਾਰੀ ਤੋ ਲੈ ਕੇ ਅੱਜ ਕਮਰੇ ਦੇ ਮਹੂਰਤ ਤੱਕ ਦੇ ਸਫਰ ਵਿੱਚ ਸਿਖਿਆ ਮੰਤਰੀ ਜੀ ਦੇ ਚੀਫ ਅਡਵਾਇਜਰ ਸੁਰਿੰਦਰ ਸਿੰਘ ਭਰੂਰ ਜੀ ਅਤੇ ਸੀ.ਐਚ.ਟੀ ਲਖਵੀਰ ਸਿੰਘ ਜੀ ਦਾ ਸਭ ਤੋ ਵਡਮੁੱਲਾ ਯੋਗਦਾਨ ਹੈ ਜਿੰਨਾ ਨੇ ਇਹ ਸਾਰਾ ਕਾਰਜ ਕਰਨ ਵਿਚ ਸਟਾਫ ਦਾ ਬਹੁਤ ਸਾਥ ਦਿੱਤਾ। ਇਸ ਮੌਕੇ ਉਨ੍ਹਾਂ ਸਭ ਨੂੰ ਜੀ ਆਇਆ ਆਖਿਆ ਅਤੇ ਆਪਣੇ ਸਮੂਹ ਸਟਾਫ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਸ੍ਰ ਸੁਰਿੰਦਰ ਸਿੰਘ ਭਰੂਰ, ਕੌਂਸਲਰ ਹਰਪਾਲ ਹਾਂਡਾ, ਹੈੱਡ ਟੀਚਰ ਲਖਵੀਰ ਸਿੰਘ, ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਸਿਮਰਤ ਸਿੰਘ, ਅਰੁਣ ਸਰ, ਸੰਜੇ ਕੁਮਾਰ, ਕਮਲ ਜੀ, ਸੁਖਜਿੰਦਰ ਸਿੰਘ, ਡਾ. ਉਮੇਸ਼ ਕੁਮਾਰ ਅਤੇ ਸਕੂਲ ਦਾ ਸਾਰਾ ਸਟਾਫ ਹਾਜਰ ਸੀ।