1. ਟੁੱਟੇ ਹੋਏ ਤਾਂ ਪਹਿਲਾਂ ਹੀ ਸੀ
ਫਿਰ ਆਸ ਜਗਾਈ ਹੀ ਕਿਉਂ ?
ਰੱਬ ਦੇ ਭਰੋਸੇ ਬੈਠੇ ਸੀ ,
ਫਿਰ ਆਸ ਬੁਝਾਈ ਕਿਉਂ ?
2. ਸੁਭਾਅ ਆਪਣਾ - ਆਪਣਾ
ਕੋਈ ਬੁਲਾਵੇ ਹੱਸ ਕੇ ,
ਕੋਈ ਦੇਖ ਕੇ ਤਿਊੜੀਆਂ ਪਾਵੇ ,
ਕੋਈ ਸਾਨੂੰ ਦੇਖ ਕੇ ਮੁਸਕੁਰਾਵੇ
ਤੇ ਕੋਈ ਮੁੜ - ਮੁੜ ਇੱਕੋ ਗੱਲ ਸੁਣਾਵੇ।
3. ਕਿਸੇ ਦੀ ਯਾਦ ਚੰਗੀ ਲੱਗਦੀ ,
ਲੱਗਦਾ ਕਿਸੇ ਦਾ ਸਾਥ ਚੰਗਾ ,
ਬੰਦਾ ਉਹੀ ਵਧੀਆ
ਜੋ ਆਪਣੇ ਨਾਲ਼ ਰਹਿੰਦਾ ਚੰਗਾ।
4. ਕੁਝ ਅਹਿਸਾਸ ਦਿਲਾਂ 'ਚ ਰਹਿ ਜਾਂਦੇ
ਕੁਝ ਅਹਿਸਾਸ ਕਲਪਨਾ 'ਚ ਵਹਿ ਜਾਂਦੇ ,
ਅਹਿਸਾਸ ਹੁੰਦੇ ਕਈ ਅਜਿਹੇ ਵੀ
ਜੋ ਬਹੁਤ ਕੁਝ ਕਹਿ ਜਾਂਦੇ।
5. ਸਾਹਾਂ ਵਿੱਚ ਕਈ ਵਸਦੇ ਨੇ
ਰਾਹਾਂ ਵਿੱਚ ਕਈ ਫਸਦੇ ਨੇ ,
ਉਨ੍ਹਾਂ ਦਾ ਕੀ ਕਰੀਏ
ਜੋ ਪਿੱਛੋਂ ਸਾਡੇ ਹੱਸਦੇ ਨੇ ?
6. ਮੌਸਮ ਹਰ ਕੋਈ ਕਿਸੇ ਨੂੰ ਪਸੰਦ ਨਹੀਂ ਹੁੰਦਾ
ਦੁੱਖ ਹਰ ਕਿਸੇ ਨਾਲ਼ ਕਦੇ ਵੰਡ ਨਹੀਂ ਹੁੰਦਾ ,
ਭਰਾਵਾਂ ਤੇ ਦੋਸਤਾਂ ਤੋਂ ਇਲਾਵਾ
ਹੋਰ ਬਹੁਤਾ ਕਿਸੇ ਦਾ ਕਦੇ ਸੰਗ ਨਹੀਂ ਹੁੰਦਾ।
7. ਗੱਲਾਂ ਤਾਂ ਲੋਕੀਂ ਬਹੁਤ ਕਰਦੇ
ਪਰ ਸਾਥ ਨਿਭਾਉਂਦਾ ਕੋਈ - ਕੋਈ ,
ਜੋ ਔਖੇ ਵੇਲ਼ੇ ਸਾਥ ਨਿਭਾਉਂਦਾ ,
ਉਹ ਹੁੰਦਾ ਵਿਰਲਾ ਕੋਈ - ਕੋਈ।
8. ਕੁਝ ਥਾਵਾਂ ਨਾਲ਼ ਪਿਆਰ ਹੋ ਜਾਂਦਾ
ਕੁਝ ਥਾਵਾਂ ਪਿਆਰੀਆਂ ਲੱਗਦੀਆਂ ,
ਜਦੋਂ ਯਾਰਾਂ - ਦੋਸਤਾਂ ਦੀ ਮਹਿਫ਼ਲ ਸੱਜਦੀ
ਤਾਂ ਸਭ ਕੁਝ ਛੱਡ ਕੇ
ਯਾਰੀਆਂ ਪਿਆਰੀਆਂ ਲੱਗਦੀਆਂ।
9. ਕਈ ਹਾਸੇ 'ਚ ਵੀ ਗਮ ਦੇ ਜਾਂਦੇ ,
ਕਈਆਂ ਦੇ ਗਮਾਂ 'ਚੋਂ ਵੀ ਨਸੀਬ ਹੁੰਦਾ ਹਾਸਾ ,
ਕਈ ਕੋਲ਼ ਹੋ ਕੇ ਵੀ ਦੂਰ ਹੁੰਦੇ ,
ਕਈ ਜ਼ਿੰਦਗੀ ਨੂੰ ਬਣਾ ਜਾਂਦੇ ਤਮਾਸ਼ਾ।
10. ਹਰ ਕਿਸੇ ਨੂੰ ਦੱਸਿਆ ਨਾ ਕਰੋ ਹਾਲ ਦਿਲ ਦਾ
ਕਈ ਜੋੜ ਜਾਂਦੇ ਤੇ ਕਈ ਤੋੜ ਜਾਂਦੇ ,
ਕਈ ਬੰਦਾ ਸਮਝ ਕੇ ਨਾਦਾਨ
ਵਿੱਚ ਦਰਿਆ ਦੇ ਰੋੜ੍ਹ ਜਾਂਦੇ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ ) ਸਾਹਿਤ ਵਿੱਚ ਕੀਤੇ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356