ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ‘ਚ ਫਿਰ ਤੋਂ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੁੰ ਸੀਐੱਮ ਕੇਜਰੀਵਾਲ ਨੂੰ ਪੁੱਛਗਿਛ ਲਈ ਈਡੀ ਨੇ ਨੋਟਿਸ ਭੇਜਿਆ ਸੀ ਪਰ ਉਨ੍ਹਾਂ ਨੇ ਨੋਟਿਸ ਨੂੰ ਗੈਰ-ਕਾਨੂੰਨੀ ਦੱਸ ਕੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ। ਆਬਾਕਾਰੀ ਨੀਤੀ ਨਾਲ ਜੁੜੇ ਮਾਮਲੇ ਵਿਚ ਹੀ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਤੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਿਆਇਕ ਹਿਰਾਸਤ ਵਿਚ ਹਨ। ਹੋਰਨਾਂ ਮੁਲਜ਼ਮਾਂ ਤੋਂ ਪੁੱਛਗਿਛ ਦੇ ਆਧਾਰ ‘ਤੇ ਈਡੀ ਕੇਜਰੀਵਾਲ ਤੋਂ ਸਵਾਲ-ਜਵਾਬ ਕਰਨਾ ਚਾਹੁੰਦੀ ਹੈ।
ਦਿੱਲੀ ਆਬਾਕਾਰੀ ਨੀਤੀ ਮਾਮਲੇ ਵਿਚ ਆਪਣੇ ਨੇਤਾਵਾਂ ਖਿਲਾਫ ਕਾਰਵਾਈ ਨੂੰ ਆਮ ਆਦਮੀ ਸਿਆਸੀ ਸਾਜ਼ਿਸ ਦੱਸ ਰਹੇ ਹਨ। ‘ਆਪ‘ ਦਾ ਕਹਿਣਾ ਹੈ ਕਿ ਭਾਜਪਾ ਰਾਜਨੀਤਕ ਬਦਲੇ ਲਈ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ। ਪਿਛਲੀ ਵਾਰ ਜਦੋਂ ਸੀਐੱਮ ਕੇਜਰੀਵਾਲ ਨੂੰ ਈਡੀ ਨੇ ਨੋਟਿਸ ਭੇਜਿਆ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਜੇਲ੍ਹ ਭੇਜਣ ਦੀ ਸਾਜਿਸ਼ ਹੈ। ਅਸੀ ਜੇਲ੍ਹ ਤੋਂ ਹੀ ਦਿੱਲੀ ਵਿਚ ਸਰਕਾਰ ਚਲਾਵਾਂਗੇ।