ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਈਡੀ ਸਾਹਮਣੇ ਪੇਸ਼ ਨਹੀ ਹੋਣਗੇ। ਈਡੀ ਨੇ ਉਸ ਨੂੰ ਤੀਜੀ ਵਾਰ ਤਲਬ ਕੀਤਾ ਸੀ ਅਤੇ ਅੱਜ 3 ਜਨਵਰੀ ਨੂੰ ਪੁੱ੍ਰਛਗਿੱਛ ਲਈ ਬੁਲਾਇਆ ਸੀ। ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੋਟਿਸ ਕਿਉ ਜਾਰੀ ਕੀਤਾ ਗਿਆ ਹੈ। ‘ਆਪ‘ ਦੇ ਤਿੰਨ ਨੇਤਾ ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਸ਼ਰਾਬ ਨੀਤੀ ਮਾਮਲੇ ‘ਚ ਬੰਦ ਹਨ
ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਕਿਹਾ, ਅਸੀਂ ਈਡੀ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਈਡੀ ਦਾ ਨੋਟਿਸ ਗੈਰ ਕਾਨੂੰੰਨੀ ਹੈ। ਉਨ੍ਹਾਂ ਦਾ ਇਰਾਦਾ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ, ਤਾਂ ਜੋ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ ਇਸ ਸਾਲ ਅਪ੍ਰੈਲ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ਰਾਬ ਨੀਤੀ ਮਾਮਲੇ ‘ਚ ਸੀਬੀਆਈ ਨੇ ਆਪਣੇ ਦਫਤਰ ‘ਚ ਕਰੀਬ 9.5 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਉਹ ਸਵੇਰੇ 11:10 ਵਜੇ ਏਜੰਸੀ ਦਫ਼ਤਰ ਪਹੁੰਚਿਆ ਅਤੇ 8:30 ਵਜੇ ਏਜੰਸੀ ਦਫ਼ਤਰ ਤੋਂ ਬਾਹਰ ਆਇਆ। ਉਹ ‘ਆਪ’ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਪਰ ਦੇਸ਼ ਦੇ ਲੋਕ ਸਾਡੇ ਨਾਲ ਹਨ।