ਮਾਲੇਰਕੋਟਲਾ : ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਮਾਲੇਰਕੋਟਲਾ ਵਿਖੇ ਸਮੱਗਰ ਸਿੱਖਿਆ ਅਭਿਆਨ ਅਧੀਨ ਚਲਾਏ ਜਾ ਰਹੇ ਆਈ.ਈ.ਡੀ./ ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਪ੍ਰੀ ਪ੍ਰਾਇਮਰੀ ਤੋਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 95 ਦਿਵਿਆਂਗ ਬੱਚਿਆਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਹਾਇਕ ਉਪਕਰਨ ਵੰਡੇ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ੍ਰੀ ਮਤੀ ਜਸਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਮੁਹੰਮਦ ਖ਼ਲੀਲ, ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ , ਡਾ ਪੁਨੀਤ ਸਿੱਧੂ,ਸ੍ਰੀ ਗੁਰਮੁਖ ਸਿੰਘ, ਮੁਹੰਮਦ ਜ਼ਫ਼ਰ ਅਲੀ, ਸ੍ਰੀ ਰਜੀਵ ਕੁਮਾਰ ਤੋਗਾਹੇੜੀ ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ । ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ''ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਨਿੱਖੜ ਅੰਗ ਹਨ ਅਤੇ ਪੰਜਾਬ ਸਰਕਾਰ ਸਮਾਜ ਦੇ ਇਸ ਵਰਗ ਨੂੰ ਹਰੇਕ ਸਹੂਲਤ ਉਪਲਬਧ ਕਰਵਾਉਣ ਲਈ ਦ੍ਰਿੜ੍ਹ ਹੈ ਤਾਂ ਕਿ ਉਹ ਮਾਣ ਨਾਲ ਆਪਣੀ ਜ਼ਿੰਦਗੀ ਜਿਊਣ ਦੇ ਯੋਗ ਹੋਣ।'' ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂਵਾਂ ਨੂੰ ਦਿਵਿਆਂਗ ਤੱਕ ਪੁੱਜ ਦਾ ਕਰਨਾ ਸਾਡਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਸਮੱਗਰ ਸਿੱਖਿਆ ਅਭਿਆਨ ਸਰੀਰਕ ਰੂਪ 'ਚ ਦਿਵਿਆਂਗ ਬੱਚਿਆਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਸਹਾਰਾ ਬਣ ਰਹੀ ਹੈ ਤਾਂ ਜੋ ਸਮਾਜ ਦਾ ਅੰਗ ਬਣ ਸਕਣ । ਇਸ ਮੌਕੇ ਦਿਵਿਆਂਗ ਬੱਚਿਆ ਦੇ ਮਾਪਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂਵਾਂ ਜਿਵੇਂ ਮੁਫ਼ਤ ਸਰਜਰੀ, ਫਿਜ਼ਿਉਥਰੈਪੀ , ਬੱਸ ਪਾਸ ਰੇਲ ਪਾਸ , ਯੂ.ਡੀ.ਆਈ.ਕਾਰਡ, ਮੈਡੀਕਲ ਸਰਟੀਫਿਕੇਟ, ਪੈਨਸ਼ਨ ,ਸਿੱਖਿਆ ਲਈ ਵਜ਼ੀਫ਼ੇ ਆਦਿ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ 12 ਹੀ ਰਿੰਗ ਏਡ , ਇੱਕ ਬਰੇਲ ਕਿੱਟ , ਤਿੰਨ ਏ.ਡੀ.ਐਲ. ਕਿੱਟ , 51 ਐਮ.ਆਰ.ਕਿੱਟ ,10 ਸੀਪੀ ਚੇਅਰ , 05 ਵੀਲ ਚੇਅਰ ਛੋਟੀਆਂ ,10 ਵੀਲ ਚੇਅਰ ਵੱਡੀਆਂ , 09 ਰੋਲੇਟਰ ਛੋਟੇ, 01 ਰੋਲੇਟਰ ਵੱਡਾ , ਐਲਬੋ 14 ਕਰੱਚਜ ਅਤੇ 17 ਕੈਲੀਪਰ ਆਦਿ ਸਾਮਾਨ ਦਿੱਤੇ ਗਏ