ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 3 ਸੰਮਨ ਜਾਰੀ ਹੋਣ ਦੇ ਬਾਅਦ ਵੀ ਉਹ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀ ਹੋਏ । ਉਨ੍ਹਾਂ ਨੇ ਈਡੀ ਦੇ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਂਚ ਏਜੰਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।
ਪ੍ਰੈੱਸ ਕਾਨਫਰੰਸ ਦੇ ਦੋਰਾਨ ਕੇਜਰੀਵਾਲ ਨੇ ਕਿਹਾ ਕਿ ਸਰਾਬ ਘੁਟਾਲਾ ਤੁਸੀ ਪਿਛਲੇ 2 ਸਾਲਾ ਵਿਚ ਇਸ ਸ਼ਬਦ ਨੂੰ ਕਈ ਵਾਰ ਸੁਣਿਆ ਹੋਵੇਗਾ। ਪਰ ਇਨ੍ਹਾਂ ਦੋ ਸਾਲਾ ਵਿੱਚ ਜਾਂਚ ਦੇ ਬਾਅਦ ਵੀ ਕਿਤੋਂ ਵੀ ਇੱਕ ਪੈਸਾ ਨਹੀ ਮਿਲਿਆ ਜੇਕਰ ਘੁਟਾਲਾ ਹੋਇਆ ਹੈ ਤਾਂ ਪੈਸੇ ਗਏ ਕਿਥੇ ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨਾਂ ਨੂੰ ਸੰਮਨ ਕਿਉਂ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਨੂੰ ਚਲਦੇ ਹੋਏ ਦੋ ਸਾਲ ਹੋ ਗਏ ਤਾਂ ਫਿਰ ਲੋਕ ਸਭਾ ਚੋਣਾਂ ਦੇ ਪਹਿਲਾਂ ਹੀ ਕਿੳਂ ਬੁਲਾਇਆ ਜਾ ਰਿਹਾ ਹੈ।