ਖਾਲੜਾ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 357 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਹੱਦੀ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਤਰਨ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਿਸਾ ਲੇ ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਨਾਲ ਚਲ ਬਾਣੀ ਦੇ ਜਸ ਗਾਏ ਸੰਗਤਾ ਵੱਲੋ ਫੁੱਲਾ ਦੀ ਵਰਖਾ ਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦਾ ਸਵਾਗਤ ਕੀਤਾ ਉਥੇ ਸੰਗਤਾ ਵਾਸਤੇ ਲੰਗਰਾ ਦਾ ਖਾਸ਼ ਪ੍ਬੰਧ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਭਾਈ ਜਗਤਾ ਜੀ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਅਤੇ ਨਗਰ ਦੀਆ ਸਮੂਹ ਸੰਗਤਾ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਪਿੰਡ ਦੀਆ ਸਾਰੀਆ ਸੰਗਤਾ ਨੇ ਹਾਜਰੀ ਭਰੀ ਉਨ੍ਹਾਂ ਇਹ ਕਿਹਾ ਕਿ ਦਸਮ ਪਿਤਾ ਪੂਰੇ ਜਗਤ ਨੂੰ ਇਕ ਰਹਿਣ ਅਤੇ ਜੁਰਮ ਦੇ ਖਿਲਾਫ ਅਵਾਜ ਚੁੱਕਣ ਅਤੇ ਆਪਸੀ ਭਾਈਚਾਰੇ ਦੇ ਉਪਦੇਸ਼ ਤੇ ਚੱਲਣ ਨੂੰ ਕਿਹਾ
ਇਹ ਨਗਰ ਕੀਰਤਨ ਪਹਿਲੀ ਪਾਤਸ਼ਾਹੀ, ਕਲਗੀਧਰ ਸਿੰਘ ਸਭਾ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ,ਪਹੁੰਚਣ ਤੇ ਪ੍ਰਬੰਧਕਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਦੇ ਲੜਕਿਆ ਦੀ ਬੈਡ ਟੀਮ ਅਤੇ ਨਿਸ਼ਾਨੇ ਖ਼ਾਲਸਾ ਗਤਕੇ ਦੇ ਜੱਥਿਆ ਆਪਣੇ ਜੌਹਰ ਦਿਖਾਏ ।ਇਹ ਵਿਸ਼ਾਲ ਨਗਰ ਕੀਰਤਨ ਪਿੰਡ ਦੇ ਦੁਆਲੇ ਅਤੇ ਬਜ਼ਾਰ ਵਿੱਚ ਦੀ ਹੁੰਦਾ ਹੋਇਆ, ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸਾਮ ਨੂੰ ਪਹੁੰਚ ਸਮਾਪਤ ਕੀਤਾ ਗਿਆ ਇਸ ਮੌਕੇ ਸੇਵਾ ਨਿਭਾਣ ਵਾਲੇ ਸੇਵਾਦਾਰ ਰੂਬਲ ਸਿੰਘ, ਜਗੀਰ ਸਿੰਘ, ਰਵਿੰਦਰ ਸਿੰਘ, ਗੁਰਜੰਟ ਸਿੰਘ, ਵਿਜੇ ਸਿੰਘ, ਕੁਲਦੀਪ ਸਿੰਘ, ਅਨਮੋਲਪੀ੍ਤ ਸਿੰਘ ਜੰਡ ਖਾਲੜਾ, ਜੋਰਾ ਸਿੰਘ, ਅਮਰਜੀਤ ਸਿੰਘ ਰੂਬਲ , ਆਦਿ ਸੇਵਾਦਾਰਾ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਈਆ