Wednesday, December 04, 2024
BREAKING NEWS
ਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾਕੁੰਭੜਾ ਵਿਚ ਕਤਲ ਹੋਏ ਬੱਚਿਆਂ ਦੇ ਹੱਕ ਵਿਚ ਧਰਨਾ ਮਾਰਨ ਖਿਲਾਫ ਹੋਈ ਕਾਰਵਾਈਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤ

Articles

ਕਈ ਦਿਲ ਤੋੜਦੇ ਮੇਰਾ...

January 09, 2024 01:23 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
1. ਬਚਪਨ ਦੀਆਂ ਉਹ ਸਰਦੀਆਂ ਵੀ
ਬਹੁਤ ਹੁੰਦੀਆਂ ਸੀ ਨਿਆਰੀਆਂ ,
ਬੈਠ 'ਕੱਠੇ ਅੱਗ ਸੇਕਦੇ ਸੀ
ਤੇ ਧੁੱਪਾਂ ਲਗਦੀਆਂ ਸੀ ਪਿਆਰੀਆਂ...
2.ਸ਼ੀਸ਼ਾ ਤੇ ਦਿਲ ਟੁੱਟ ਕੇ ਕਦੇ ਜੁੜਦੇ ਨੀਂ
ਫੱਕਰ ਆਪਣੇ ਰਸਤੇ ਤੋਂ ਪਿੱਛੇ ਕਦੇ ਮੁੜਦੇ ਨੀਂ ,
ਜਿਹੜੇ ਕਹਿੰਦੇ ਸਾਡੇ ਬਿਨ੍ਹਾਂ ਕੰਮ ਨੀਂ ਸਰਨਾ ,
ਦੱਸ ਦੇਈਏ ਉਨ੍ਹਾਂ ਨੂੰ 
ਕਿ ਰੱਬ ਦੇ ਭਰੋਸੇ ਰਹਿਣ ਵਾਲਿਆਂ ਦੇ
ਆਸਰੇ ਕਦੇ ਥੁੜਦੇ ਨੀਂ...
3.ਉਹੀ ਛੇਤੀ ਥਿੜਕ ਜਾਂਦੇ 
ਜਿਹਨਾਂ ਨੇ ਔਖਾ ਸਮਾਂ ਨਹੀਂ ਦੇਖਿਆ ,
ਜਿਹੜੇ ਖੜ੍ਹੇ ਰਹੇ ਤੇਜ਼ ਤੂਫ਼ਾਨਾਂ ਅੱਗੇ 
ਉਹ ਛੇਤੀ ਦਰਕਦੇ ਨਹੀਂ ...
4.ਕਈ ਦਿਲ ਤੋੜ ਦਿੰਦੇ ਮੇਰਾ
ਕਈ ਕੱਢਦੇ ਕਸੂਰ ਵੀ ਮੇਰਾ , 
ਪਰ ਜਿੰਨਾ ਵੀ ਕੀਤਾ ਤੇ ਜਿਸਦਾ ਵੀ ਕੀਤਾ ,
ਕੀਤਾ ਹੱਦੋਂ ਵੱਧਕੇ ਵਧੇਰਾ...
5.ਜਿਸ ਬੰਦੇ ਦਾ ਕੋਈ ਨਹੀਂ ਹੁੰਦਾ 
ਉਸਦਾ ਕੇਵਲ ਰੱਬ ਹੁੰਦਾ 
ਤੇ ਜਿਸਦਾ ਮਿੱਤਰੋ ਰੱਬ ਹੀ ਹੁੰਦਾ ,
ਉਸਦਾ ਫਿਰ ਕੰਮ ਸਭ ਹੁੰਦਾ ...
6.ਜਿਨ੍ਹਾਂ ਡੋਰਾਂ ਬਾਬੇ 'ਤੇ ਸੁੱਟੀਆਂ
ਸਮੱਸਿਆਵਾਂ ਉਨ੍ਹਾਂ ਦੀਆਂ ਸਭ ਮੁੱਕੀਆਂ ,
ਕਰ ਲਓ ਭਰੋਸਾ ਪੌਣਾਹਾਰੀ ਬਾਬੇ 'ਤੇ
ਆਫ਼ਤਾਂ ਕਦੇ ਨਾ ਉਨ੍ਹਾਂ ਅੱਗੇ ਢੁੱਕੀਆਂ...
7.ਪੁੱਛੀਂ ਨਾ ਮੇਰੇ ਦੁੱਖਾਂ ਦੀ ਕਹਾਣੀ
ਤੇਰੀਆਂ ਅੱਖਾਂ 'ਚ ਆ ਜਾਣਾ ਪਾਣੀ ,
ਬੱਸ ! ਕੁਝ ਅਜਿਹੀ ਹੀ ਹੈ 
ਮੇਰੀ ਤੇ ਮੇਰੀ ਜ਼ਿੰਦਗੀ ਦੀ ਕਹਾਣੀ ...
8.ਮੈਂ ਜਿੱਥੇ ਹਾਂ 
ਮੈਨੂੰ ਰਹਿਣ ਦਿਓ ,
ਮੇਰੇ ਵਿਰੁੱਧ ਜੋ ਕਹਿੰਦਾ
ਉਸਨੂੰ ਕਹਿਣ ਦਿਓ...
9.ਥਾਂ  - ਥਾਂ ਲੱਗ ਗਏ ਸੀ.ਸੀ.ਟੀ.ਵੀ. ਕੈਮਰੇ 
ਨਹੀਂ ਰਿਹਾ ਮਨੁੱਖ ਨੂੰ ਮਨੁੱਖ 'ਤੇ ਵਿਸ਼ਵਾਸ ,
ਜਦ ਆਪਣੇ ਹੀ ਸਾਥ ਛੱਡ ਜਾਣ 
ਤਾਂ ਹੋਰ ਕਿਸ 'ਤੇ ਰੱਖਣੀ ਆਸ...
10. ਜ਼ਿੰਦਗੀ ਵਿੱਚ ਜਿਵੇਂ ਖੁਸ਼ੀ ਜ਼ਰੂਰੀ 
ਉਵੇਂ ਹੀ ਸਮਝੋ ਦੂਜੇ ਦੀ ਮਜ਼ਬੂਰੀ ,
ਬਹੁਤਾ ਰੋਅਬ ਜਮਾਓ ਨਾ ,
ਨਹੀਂ ਤਾਂ ਵੱਧ ਜਾਂਦੀ ਦੂਰੀ...
11.ਕਲਪਨਾ ਵਿੱਚ ਰਹਿੰਦੇ ਆਂ
ਬਹੁਤ ਕੁਝ ਸਹਿੰਦੇ ਆਂ ,
ਆਪਣਿਆਂ ਨਾਲੋਂ ਤਾਹੀਓਂ ਤਾਂ 
ਬੇਗਾਨਿਆਂ ਕੋਲ ਬਹਿੰਦੇ ਆਂ..
12.ਜਦੋਂ ਮਾਰ ਪੈਂਦੀ ਤਾਂ ਸਭ ਪਾਸਿਓਂ ਪੈਂਦੀ 
ਵਖਤ ਦੀ ,  ਸਥਾਨ ਦੀ ਤੇ ਯਾਰ ਦੀ ,
ਪਰ ਫਿਰ ਵੀ ਜੋ ਰੱਬ ਆਸਰੇ ਰਹਿੰਦਾ ,
ਕਦੇ ਉਸਦੀ ਕਿਸਮਤ ਨਹੀਂ ਹਾਰਦੀ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ - ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
9478561356 

Have something to say? Post your comment