ਨਵੀਂ ਦਿੱਲੀ : ਦਿੱਲੀ ਵਿੱਚ ਵੱਧ ਰਹੇ ਕਰੋਨਾ ਦਾ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਵੀਕੈਂਡ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ। ਹੁਣ ਦਿੱਲੀ ਵਿਚ ਸ਼ੁੱਕਰਵਾਰ ਰਾਤ 10 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਕਰਫ਼ਿਊ ਲਾਗੂ ਹੋਵੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਸਖ਼ਤ ਪਾਬੰਦੀਆਂ ਵੀ ਲਗਾਈਆਂ ਹਨ।
ਦਿੱਲੀ ਵਿਚ ਮਾਲ, ਜ਼ਿੰਮ, ਸਪਾਅ, ਆਡੀਟੋਰੀਅਮ, ਬਾਜ਼ਾਰ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ ਜਦਕਿ ਸਿਨੇਮਾ ਹਾਲ ਨਿਯਮਾਂ ਨਾਲ ਖੁੱਲ੍ਹਣਗੇ। ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ’ਤੇ ਪਾਬੰਦੀ ਰਹੇਗੀ ਅਤੇ ਦੁਕਾਨਾਂ ਜ਼ੋਨ ਅਨੁਸਾਰ ਹਫ਼ਤਾਵਾਰੀ ਨਿਯਮ ਨਾਲ ਖੁੱਲ੍ਹਣਗੀਆਂ। ਵਿਆਹਾਂ ਵਿੱਚ ਸ਼ਮੂਲੀਅਤ ਕਰਨ ਲਈ ਈ-ਪਾਸ ਲੈਣਾ ਹੋਵੇਗਾ। ਹਸਪਤਾਲ, ਏਅਰਪੋਰਟ, ਬਸਾਂ ਅਤੇ ਰੇਲਵੇ ਸਟੇਸ਼ਨ ਕਰਫ਼ਿਊ ਦੌਰਾਨ ਖੁੱਲ੍ਹਣਗੇ।