ਸੰਦੌੜ : ਸੰਦੌੜ ਬੀਟ ਦੇ ਸੀਨੀਅਰ ਪੱਤਰਕਾਰ ਤਰਸੇਮ ਸਿੰਘ ਕਲਿਆਣੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਵੱਡੇ ਭਰਾ ਬਲਦੇਵ ਸਿੰਘ ਕਲਿਆਣੀ ਦਾ ਸੰਖੇਪ ਬਿਮਾਰੀ ਪਿੱਛੋ ਦਿਹਾਂਤ ਹੋ ਗਿਆ ।ਸਰਦਾਰ ਬਲਦੇਵ ਸਿੰਘ ਕਲਿਆਣੀ 72 ਸਾਲਾਂ ਦੇ ਸਨ । ਉਹ ਆਪਣੇ ਪਿੱਛੇ 3 ਲੜਕੇ ਤੇ 3 ਲੜਕੀਆਂ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਕੁਝ ਮਹੀਨੇ ਪਹਿਲਾਂ ਬਲਦੇਵ ਕਲਿਆਣੀ ਦਾ ਪੁਤਰ ਇਸ ਦੁਨੀਆਂ ਤੋ ਰੁਖਸਤ ਹੋ ਗਿਆ। ਬਲਦੇਵ ਸਿੰਘ ਆਪਣੇ ਨੋਜਵਾਨ ਪੁਤਰ ਦੀ ਮੌਤ ਉਪਰੰਤ ਸਦਮੇ ਵਿਚ ਚੱਲੇ ਆ ਰਹੇ ਸਨ ।ਇਸ ਦੁੱਖ ਦੀ ਘੜੀ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਪੱਤਰਕਾਰ ਕੇਵਲ ਸਿੰਘ ਸਹੋਤਾ,ਜਗਪਾਲ ਸਿੰਘ ਸੰਧੂ,ਗੁਰਪ੍ਰੀਤ ਚੀਮਾ,ਜਸਵੀਰ ਫਰਵਾਲੀ,ਇਸਮੀਤ ਰਾਣੂ,ਡਾ.ਮਹਿਬੂਬ,ਮੁਕੰਦ ਸਿੰਘ ਚੀਮਾ,ਰਿੰਕੂ ਸੂਦ ਜਸਵੀਰ ਸਿੰਘ ਜੱਸੀ ਚੀਮਾ ਸਾਬੂ ਈਨ ਮੁਨਸ਼ੀ ਫਾਰੂਕ ਆਦਿ ਨੇ ਤਰਸੇਮ ਕਲਿਆਣੀ ਨਾਲ ਦੁੱਖ ਸਾਂਝਾ ਕੀਤਾ ਉਨਾ ਦਾ ਭੋਗ 23 ਤਰੀਕ ਦਿਨ ਮੰਗਲਵਾਰ ਨੂੰ ਗੁਰਦੁਆਰਾ ਜੀਵਨ ਸਰ ਪਿੰਡ ਕਲਿਆਣ ਵਿਖੇ ਦੁਪਿਹਰੇ 1 ਵਜੇ ਪਾਇਆ ਜਾਵੇਗਾ।