ਮਲੇਰਕੋਟਲਾ : ਫਿਲਮੀ ਦੁਨੀਆਂ ਵਿੱਚ ਛੋਟੇ ਪਰਦੇ ਤੋਂ ਨਾਮ ਕਮਾਉਣ ਵਾਲੇ ਮਸ਼ਹੂਰ ਅਦਾਕਾਰ ਮੁਹੰਮਦ ਨਾਜ਼ਿਮ ਜਿਸ ਨੇ 'ਸਾਥ ਨਿਭਾਨਾ ਸਾਥੀਆ' ਵਿੱਚ 'ਅਹਿਮ' ਦੇ ਰੂਪ ਵਿੱਚ ਸੁਰਖੀਆਂ ਬਟੋਰੀਆਂ, ਉਸ ਦੀ ਵਾਪਸੀ ਲਈ ਲੰਬਾ ਸਮਾਂ ਕਿਉਂ ਲੱਗਾ ਇਸ ਦੇ ਕਾਰਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੁਲਾਸਾ ਕਰਦਿਆਂ ਮੁਹੰਮਦ ਨਾਜ਼ਿਮ ਨੇ ਕਿਹਾ ਕਿ ਮੈਂ ਫਿਲਮਾਂ ਕਰਨ ਦੀ ਯੋਜਨਾ ਬਣਾਈ ਸੀ, ਪਰ ਤਾਲਾਬੰਦੀ ਹੋ ਗਈ, ਮੈਂ ਇੱਕ ਚੰਗੀ ਸਕ੍ਰਿਪਟ ਦੇ ਨਾਲ ਇੱਕ ਫਿਲਮ ਕਰਨਾ ਚਾਹੁੰਦਾ ਸੀ, ਕਿਉਂਕਿ ਇਹ ਕਿਸੇ ਵੀ ਪ੍ਰੋਜੈਕਟ ਦਾ ਬਹੁਤ ਮਹੱਤਵਪੂਰਨ ਪਹਿਲੂ ਹੁੰਦਾ ਹੈ। ਮੈਨੂੰ ਉਹ ਸਕ੍ਰਿਪਟ ਨਹੀਂ ਮਿਲੀ ਜਿਸ ਦੀ ਮੈਂ ਭਾਲ ਕਰ ਰਿਹਾ ਸੀ ਇਸ ਲਈ ਇਸ ਵਿੱਚ ਥੋੜ੍ਹਾ ਸਮਾਂ ਲੱਗਿਆ।'' ਬਾਲੀਵੁੱਡ ਦੀ ਬਜਾਏ ਪੰਜਾਬੀ ਸਿਨੇਮਾ ਵਿੱਚ ਆਪਣੀ ਐਂਟਰੀ ਬਾਰੇ ਅਦਾਕਾਰ ਮੁਹੰਮਦ ਨਾਜ਼ਿਮ ਨੇ ਕਿਹਾ ਕਿ ਮੈਂ ਪੰਜਾਬ ਵਿੱਚ ਪੈਦਾ ਹੋਇਆ ਅਤੇ ਵੱਡਾ ਹੋਇਆ ਹਾਂ। ਪੰਜਾਬੀ ਮੇਰੀ ਭਾਸ਼ਾ ਹੈ, ਅਤੇ ਮੈਂ ਹਮੇਸ਼ਾ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਦਾ ਹਾਂ ਅਤੇ ਹੁਣ ਜਿਵੇਂ ਕਿ ਪੰਜਾਬੀ ਫਿਲਮ ਇੰਡਸਟਰੀ ਨੇ ਵੀ ਦੇਸ਼ ਵਿੱਚ ਮਹੱਤਵਪੂਰਨ ਪ੍ਰਮੁੱਖਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ, ਇਹ ਮੇਰੇ ਲਈ ਇਸਦਾ ਹਿੱਸਾ ਬਣਨ ਦਾ ਵਧੀਆ ਸਮਾਂ ਅਤੇ ਮੌਕਾ ਹੈ ਨਾਲ ਹੀ ਮੈਨੂੰ ਲਗਦਾ ਹੈ ਕਿ ਸਾਨੂੰ ਸਾਰੇ ਖੇਤਰੀ ਸਿਨੇਮਾ ਘਰਾਂ ਨੂੰ ਉਸੇ ਤਰ੍ਹਾਂ ਸਮਰਥਨ ਦੇਣਾ ਚਾਹੀਦਾ ਹੈ ਜਿਵੇਂ ਅਸੀਂ ਬਾਲੀਵੁੱਡ ਨੂੰ ਸਮਰਥਨ ਦਿੰਦੇ ਹਾਂ। ਮੁਹੰਮਦ ਨਾਜ਼ਿਮ ਨੇ ਪੰਜਾਬੀ ਫਿਲਮ 'ਮੁੰਡਾ ਰਾਕਸਟਾਰ' ਵਿੱਚ ਆਪਣੇ ਕਿਰਦਾਰ ਬਾਰੇ ਦੱਸਦਿਆਂ ਕਿਹਾ ਕਿ ''ਇਸ ਫਿਲਮ ਵਿੱਚ ਮੇਰਾ ਕਿਰਦਾਰ ਇੱਕ ਪੰਜਾਬੀ ਰੌਕਸਟਾਰ ਹੈ, ਜੋ ਇੱਕ ਪੌਪ ਸਟਾਰ ਦੀ ਪਛਾਣ ਨੂੰ ਦਰਸਾਉਂਦਾ ਹੈ। ਫਿਲਮ ਦੀ ਤਿਆਰੀ ਲਈ ਮੈਂ ਆਪਣੇ ਵਾਲ ਲੰਬੇ ਕੀਤੇ ਅਤੇ ਹਨੀ ਸਿੰਘ ਅਤੇ ਬਾਦਸ਼ਾਹ ਵਰਗੇ ਕਲਾਕਾਰਾਂ ਤੋਂ ਕੁਝ ਰੈਪਿੰਗ ਹੁਨਰ ਲਏ। ''ਮੇਰੀ ਨਿਰੰਤਰ ਸਿਖਲਾਈ ਵਿੱਚ ਐਮਟੀਵੀ ਹਸਲ ਵਰਗੇ ਰਿਐਲਿਟੀ ਸ਼ੋਅ ਤੋਂ ਉੱਭਰਦੀਆਂ ਪ੍ਰਤਿਭਾਵਾਂ ਨੂੰ ਸੁਣਨਾ ਸ਼ਾਮਲ ਹੈ, ਤਾਂ ਜੋ ਰੈਪਰਾਂ ਦੀ ਨਵੀਂ ਪੀੜ੍ਹੀ ਤੋਂ ਸਮਝ ਪ੍ਰਾਪਤ ਕੀਤੀ ਜਾ ਸਕੇ। ਮੈਂ ਰੈਪਰ-ਸਟਾਈਲ ਦੀ ਦਿੱਖ ਨੂੰ ਪ੍ਰਾਪਤ ਕਰਨ ਲਈ ਦੋਵੇਂ ਕੰਨ ਵੀ ਵਿੰਨ੍ਹ ਦਿੱਤੇ, ''ਉਸ ਨੇ ਸਿੱਟਾ ਕੱਢਿਆ। ਜਿੰਦਗੀ 'ਚ ਸਫਲ ਹੋਣ ਲਈ ਸੰਘਰਸ਼ ਦੀ ਕਹਾਣੀ ਹੈ ਫਿਲਮ 'ਮੁੰਡਾ ਰਾੱਕਸਟਾਰ' : ਨਾਜ਼ਿਮ 12 ਜਨਵਰੀ ਨੂੰ ਸਿਨੇਮਾਂ ਘਰਾਂ 'ਚ ਆਈ ਪੰਜਾਬੀ ਫਿਲਮ ''ਮੁੰਡਾ ਰਾੱਕਸਟਾਰ'' ਬਾਰੇ ਗੱਲਬਾਤ ਕਰਦਿਆਂ ਅਦਾਕਾਰ ਮੁਹੰਮਦ ਨਾਜ਼ਿਮ ਨੇ ਕਿਹਾ ਕਿ ਫਿਲਮ ਦਾ ਵਿਸ਼ਾ ਇੱਕ ਗਾਇਕ ਅਤੇ ਉਸ ਵੱਲੋਂ ਜਿੰਦਗੀ ਵਿੱਚ ਸਫਲ ਹੋਣ ਲਈ ਕੀਤੇ ਸੰਘਰਸ਼ ਦੀ ਕਹਾਣੀ ਹੈ। ਫਿਲਮ ਅਦਾਕਾਰ ਮੁਹੰਮਦ ਨਾਜ਼ਿਮ ਨੇ ਕਿਹਾ ਕਿ ਇੱਕ ਸਾਧਾਰਣ ਪਰਿਵਾਰ ਦਾ ਮਿਲਣਾ ਜੋ ਗਾਉਣ ਦਾ ਸ਼ੌਂਕ ਰੱਖਦਾ ਹੈ। ਜਦੋਂ ਇਸ ਪਿੜ ਵਿੱਚ ਉਤਰਦਾ ਹੈ ਤਾਂ ਉਸ ਨੂੰ ਅਨੇਕਾਂ ਦੁਸ਼ਾਵਰੀਆਂ, ਪ੍ਰੇਸ਼ਾਨੀਆਂ, ਦਿੱਕਤਾਂ, ਔਕੜਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੇ ਗੀਤ ਚੋਰੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਕਹਾਣੀ ਇਸ ਦੁਆਲੇ ਘੁੰਮਦੀ ਹੈ। ਮੁਹੰਮਦ ਨਾਜ਼ਿਮ ਨੇ ਦੱਸਿਆ ਕਿ ਆਦਿੱਤੀ ਆਰੀਆਂ ਨੇ ਫਿਲਮ 'ਚ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ, ਜੋ ਫਿਲਮ ਦੀ ਕਹਾਣੀ ਵਿੱਚ ਉਸ ਸ਼ੌਂਕੀ ਗਾਇਕ ਦੇ ਲਈ ਆਪਣੇ ਤੌਰ ਤੇ ਲੜਾਈ ਲੜਣਾ ਹੈ ਅਤੇ ਉਸ ਦੀ ਕਹਾਣੀ ਨੂੰ ਸਰਕਾਰਾਂ ਅਤੇ ਸੰਬੰਧਿਤ ਵਿਅਕਤੀਆਂ ਤੱਕ ਪਹੁੰਚਾਉਂਦੀ ਹੈ। ਮੁਹੰਮਦ ਨਾਜ਼ਿਮ ਨੇ ਕਿਹਾ ਕਿ ਫਿਲਮ ਦਾ ਵਿਸ਼ਾ ਸਿੱਖਿਆ ਗਾਇਕ ਹੋਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾਂ ਮਾਤਾ-ਪਿਤਾ ਦੀ ਗੱਲ ਜਿੰਦਗੀ 'ਚ ਮੰਨਣੀ ਜਰੂਰੀ ਸਮਝਣੀ ਚਾਹੀਦੀ ਹੈ। ਜਦੋਂ ਅਸੀ ਬਚਪਨ ਦੇ ਪੜਾਅ ਵਿੱਚੋਂ ਨਿਕਲ ਕੇ ਵਿਆਹੁਤਾ ਜਿੰਦਗੀ 'ਚ ਆਉਂਦੇ ਹਾਂ ਤਾਂ ਬਚਪਣ ਵਿੱਚ ਮਾਤਾ-ਪਿਤਾ ਦੀਆਂ ਕਹੀਆਂ ਗੱਲਾਂ ਸੱਚ ਲੱਗਦੀਆਂ ਹਨ। ਅਦਾਕਾਰ ਮੁਹੰਮਦ ਨਾਜ਼ਿਮ ਨੇ ਨੌਜ਼ਵਾਨਾਂ ਬਾਰੇ ਬੋਲਦਿਆਂ ਕਿਹਾ ਕਿ ਅੱਜ ਨੌਜ਼ਵਾਨਾਂ 'ਚ ਸਹਿਣਸ਼ੀਲਤਾ ਦੀ ਘਾਟ ਹੈ। ਇਸੇ ਘਾਟ ਕਾਰਨ ਸਾਡੇ ਵਿੱਚ ਗੁੱਸਾ ਅਤੇ ਹੋਰ ਅਲਾਮਤਾਂ ਆ ਜਾਂਦੀਆਂ ਹਨ। ਨੌਜ਼ਵਾਨਾਂ ਨੂੰ ਆਪਣੇ ਅੰਦਰ ਸਹਿਣਸ਼ੀਲਤਾ ਅਪਣਾਉਣ ਦੀ ਜਰੂਰਤ ਹੈ। ਜਿਸ ਨਾਲ ਸਮਾਜ ਅਤੇ ਪਰਿਵਾਰ ਦਾ ਸਰੋਕਾਰ ਜੁੜਿਆ ਹੋਇਆ ਹੈ। ਉਨ੍ਹਾਂ ਨੇ ਫਿਲਮ ਅਦਾਕਾਰਾਂ ਲਈ ਨੌਜ਼ਵਾਨ ਮੁੰਡੇ-ਕੁੜੀਆਂ ਨੂੰ ਇਹ ਫਿਲਮ ਦੇਖਣ ਲਈ ਪ੍ਰੇਰਦਿਆਂ ਕਿਹਾ ਕਿ ਜੋ ਅਸੀਂ ਗਾਇਕਾਂ, ਅਦਾਕਾਰਾਂ ਦੀ ਚਮਕ-ਦਮਕ ਅਤੇ ਗਲੈਮਰ ਵਾਲੀ ਜਿੰਦਗੀ ਦੇਖਦੇ ਹਾਂ, ਉਸ ਵਿੱਚ ਵੀ ਅਨੇਕਾਂ ਸੰਘਰਸ਼, ਲੰਮੀ ਦਾਸਤਾਨ ਅਤੇ ਅਨੇਕਾਂ ਔਖੇ-ਸੌਖੇ ਪੜਾਅ ਹੰਢਾਏ ਹੁੰਦੇ ਹਨ। ਇਹੀ ਸਭ ਕੁੱਝ ਫਿਲਮ ''ਮੁੰਡਾ ਰਾੱਕਸਟਾਰ'' ਦੀ ਕਹਾਣੀ ਬਿਆਨ ਕਰਦੀ ਹੈ।