ਭਾਰਤ ਵਿੱਚ ਪੈ ਰਹੀ ਠੰਢ ਕਾਰਨ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਅਤੇ ਅਸਮ ਤੋਂ ਲੈ ਕੇ ਰਾਜਸਥਾਨ ਤੱਕ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਅੱਜ ਉਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਬਰਫ਼ਬਾਰੀ ਹੋਈ ਹੈ। ਬੁੱਧਵਾਰ ਨੂੰ ਚਮੋਲੀ, ਬਦਰੀਨਾਥ, ਹੇਮਕੁੰਟ ਸਾਹਿਬ ਸਮੇਤ ਦੂਜੇ ਹਿੱਸਿਆਂ ਵਿੱਚ ਬਰਫ਼ਬਾਰੀ ਤੋਂ ਬਾਅਦ ਚਿੱਟੀ ਚਾਦਰ ਵਿਛ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਰੋਹੜੂ ਅਤੇ ਰੰਣਟਾਡੀ ਵਿੱਚ ਬੀਤੇ ਦਿਨ ਅਚਾਨਕ ਬਰਫ਼ੀ ਹੋਈ ਜਿਸ ਕਾਰਨ ਸੈਲਾਨੀਆਂ ਨੇ ਖ਼ੂਬ ਬਰਫ਼ਬਾਰੀ ਦਾ ਮਜ਼ਾ ਲਿਆ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਿਕ ਹਿਮਾਚਲ ਦੇ ਨਾਲ ਜੰਮੂ ਕਸ਼ਮੀਰ ਵਿੱਚ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਸ੍ਰੀਨਗਰ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ। ਸ੍ਰੀਨਗਰ ਵਿੱਚ ਤਾਪਮਾਨ -3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਜਸਥਾਨ ਦੇ ਬੀਕਾਨੇਕ, ਜੈਪੁਰ ਅਤੇ ਭਰਤਪੁਰ ਸਮੇਤ 13 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਕੋਟਪੁਤਲੀ ਵਿੱਚ ਸਵੇਰੇ ਧੁੰਦ ਕਾਰਨ ਟਰੱਕ ਅਤੇ ਬਾਈਕ ਵਿਚਾਰ ਟੱਕਰ ਹੋ ਗਈ ਜਿਸ ਕਾਰਨ ਬਾਈਕ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਦੂਜੇ ਪਾਸੇ ਸੀਕਰ ਵਿੱਚ ਰੋਡਵੇਜ ਬੱਸ ਸੜਕ ਕਿਨਾਰੇ ਖੜ੍ਹੀ ਪਿੱਕਅੱਪ ਨਾਲ ਟਕਰਾ ਗਈ ਜਿਸ ਕਾਰਨ ਬੱਸ ਵਿੱਚ ਸਵਾਰ 9 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ।