ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜ਼ਿਲ੍ਹਾ - ਰੂਪਨਗਰ ( ਪੰਜਾਬ ) ਵਿਖੇ ਅੱਜ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੇ ਪਿਛਲੇ ਦਿਨੀਂ ਕੜਾਕੇ ਦੀ ਠੰਢ ਕਰਕੇ ਹੋਈਆਂ ਸਰਦੀਆਂ ਦੀਆਂ ਛੁੱਟੀਆਂ ਦੇ ਦੌਰਾਨ ਆੱਨਲਾਈਨ - ਸਟੱਡੀ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਸਟੇਸ਼ਨਰੀ ਅਤੇ ਚਾੱਕਲੇਟ ਆਦਿ ਦੇ ਕੇ ਸਨਮਾਨਿਤ ਕੀਤਾ ਤਾਂ ਜੋ ਬੱਚੇ ਪੜ੍ਹਾਈ ਅਤੇ ਸਕੂਲ ਦੀਆਂ ਗਤੀਵਿਧੀਆਂ ਪ੍ਰਤੀ ਉਤਸਾਹ ਅਤੇ ਮੁਕਾਬਲੇ ਦੀ ਭਾਵਨਾ ਨਾਲ ਲਗਾਤਾਰ ਆਪਣੀ ਵਧੀਆ ਭਾਗੀਦਾਰੀ ਦਰਜ ਕਰਵਾਉਂਦੇ ਰਹਿਣ ਤੇ ਉਹਨਾਂ ਅੰਦਰ ਪੜ੍ਹਨ ਲਈ ਉਤੇਜਨਾ ਪੈਦਾ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੜਾਕੇ ਦੀ ਸਰਦੀ ਦੇ ਦੌਰਾਨ ਲਗਭਗ ਦੋ ਹਫਤੇ ਪੰਜਾਬ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਰਹੇ। ਇਸ ਦੌਰਾਨ ਅਧਿਆਪਕ ਸੰਜੀਵ ਧਰਮਾਣੀ ਨੇ ਨਿਰੰਤਰ ਆੱਨਲਾਈਨ - ਕਲਾਸਾਂ ਰਾਹੀਂ ਬੱਚਿਆਂ ਨੂੰ ਪੜ੍ਹਾਈ ਤੇ ਰੋਜਾਨਾ ਗਤੀਵਿਧੀਆਂ ਆਦਿ ਨਾਲ ਜੋੜੀ ਰੱਖਿਆ। ਇਹ ਵੀ ਦੱਸਣ ਯੋਗ ਹੈ ਕਿ ਐਤਵਾਰ ਵਾਲੇ ਦਿਨ ਵੀ ਮਾਸਟਰ ਸੰਜੀਵ ਧਰਮਾਣੀ ਆੱਨਲਾਈਨ - ਸਟੱਡੀ ਕਰਵਾਉਂਦੇ ਰਹੇ। ਇਸ ਦੌਰਾਨ ਜਦੋਂ ਮਾਸਟਰ ਸੰਜੀਵ ਧਰਮਾਣੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵਿਦਿਆਰਥੀ ਹੀ ਮੇਰੇ ਲਈ ਰੱਬ ਦਾ ਰੂਪ ਹਨ ਅਤੇ ਮੇਰੀ ਕਰਮ - ਭੂਮੀ ਮੇਰਾ ਸਕੂਲ ਹੀ ਮੇਰੇ ਲਈ ਧਾਰਮਿਕ ਅਸਥਾਨ ਹੈ। ਇਸ ਮੌਕੇ ਉੱਘੇ ਲੇਖਕ ਤੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਸਕੂਲ ਦੇ ਵਿਦਿਆਰਥੀ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।