ਮਾਲੇਰਕੋਟਲਾ : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਤਿਰੰਗਾ ਝੰਡਾ ਫ਼ਹਿਰਾ ਕੇ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਝੰਡਾ ਫ਼ਹਿਰਾਉਣ ਦੀ ਰਸਮ ਰੀਅਲ ਫ਼ਲੇਵਰਜ਼ ਮੀਡੀਆ ਗਰੁਪ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ ਨੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ, ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ ਅਤੇ ਅਕਾਲੀ ਦਲ ਦੇ ਹੋਰ ਅਹੁੱਦੇਦਰਾਂ ਦੀ ਹਾਜ਼ਰੀ ਵਿਚ ਅਦਾ ਕੀਤੀ।
ਸੰਵਿਧਾਨ ਦਾ ਗਿਆਨ ਜ਼ਰੂਰੀ, ਸੰਵਿਧਾਨ ਹੀ ਸਾਨੂੰ ਫ਼ਖ਼ਰ ਨਾਲ ਜਿਊਣ ਦੇ ਅਧਿਕਾਰ ਦਿੰਦਾ ਹੈ : ਦੁਰਗੇਸ਼ ਗਾਜਰੀ
ਦੁਰਗੇਸ਼ ਗਾਜਰੀ ਨੇ ਹਾਜ਼ਰੀਨ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸੰਵਿਧਾਨ ਬਾਰੇ ਗਿਆਨ ਹੋਣਾ ਜ਼ਰੂਰੀ ਹੈ, ਸੰਵਿਧਾਨ ਹੀ ਸਾਨੂੰ ਆਜ਼ਾਦੀ, ਬਰਾਬਰੀ ਅਤੇ ਫ਼ਖ਼ਰ ਨਾਲ ਜਿਊਣ ਦੇ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਦਿਨ ਪ੍ਰਤੀ ਦਿਨ ਉਪਰ ਜਾ ਰਿਹਾ ਹੈ ਅਤੇ ਇਹ ਗੱਲ ਪੱਕੀ ਹੈ ਕਿ ਤਿੰਨ ਸਾਲ ਬਾਅਦ ਅੱਜ ਦੇ ਦਿਨ ਬੀਬਾ ਜ਼ਾਹਿਦਾ ਸੁਲੇਮਾਨ ਸਰਕਾਰੀ ਸਮਾਗਮ ਵਿਚ ਝੰਡਾ ਫ਼ਹਿਰਾਉਣਗੇ।
ਜ਼ਾਹਿਦਾ ਸੁਲੇਮਾਨ ਵਲੋਂ ਸੰਵਿਧਾਨ ਦਾ ਸਤਿਕਾਰ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਡਾ ਸੰਵਿਧਾਨ ਬਹੁਤ ਖ਼ੂਬਸੂਰਤ ਅਤੇ ਹਰ ਇਕ ਨੂੰ ਆ਼ਜ਼ਾਦੀ ਨਾਲ ਜੀਵਨ ਗੁਜ਼ਾਰਨ ਦੀ ਖੁੱਲ੍ਹ ਦਿੰਦਾ ਹੈ ਪਰ ਅੱਜ ਕੱਲ ਸਰਕਾਰਾਂ ਹੀ ਸੰਵਿਧਾਨਕ ਕਦਰਾਂ ਕੀਮਤਾਂ ਦੀ ਉਲੰਘਣਾ ਕਰ ਰਹੀਆਂ ਹਨ। ਜਿਹੜਾ ਵਿਅਕਤੀ ਸਰਕਾਰ ਦੀਆਂ ਲੋਕ ਮਾਰੂ ਨੀਤੀ ਦੀ ਆਲੋਚਨ ਕਰਦਾ ਹੈ, ਸਰਕਾਰਾਂ ਉਸ ਵਿਰੁਧ ਝੂਠੇ ਅਤੇ ਫ਼ਰਜ਼ੀ ਮੁਕੱਦਮੇ ਬਣਾ ਰਹੀਆਂ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਕਰਨਾ ਸਰਕਾਰਾਂ ਦੀ ਮੁਢਲੀ ਜ਼ਿੰਮੇਦਾਰੀ ਬਣਦੀ ਹੈ ਪਰ ਸਰਕਾਰਾਂ ਹੀ ਸੰਵਿਧਾਨ ਨੂੰ ਖੋਖਲਾ ਕਰਨ ਲੱਗੀਆਂ ਹੋਈਆਂ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਸੰਵਿਧਾਨ ਦੀ ਰਾਖੀ ਕਰਨ ਵਿਚ ਲ ਅਸਫ਼ਲ ਹੋਣ ਵਾਲੀਆਂ ਸਰਕਾਰਾਂ ਨੂੰ ਸੱਤਾ ਤੋਂ ਲਾਂਭੇ ਕਰੀਏ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਨੁੱਖਤਾ ਦਾ ਘਾਣ ਕਰ ਰਹੀ ਹੈ ਅਤੇ ਇਨਸਾਫ਼ ਲਈ ਲੜਨ ਵਾਲੇ ਲੋਕਾਂ ਨੂੰ ਜੇਲਾਂ ਵਿਚ ਡੱਕ ਰਹੀ ਹੈ। ਪੰਜਾਬ ਦੇ ਲੋਕ ਇਸ ਸਰਕਾਰ ਤੋਂ ਬਹੁਤ ਤੰਗ ਆ ਚੁੱਕੇ ਹਨ। ਅਗਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਨਾਕਾਰ ਦਿਤਾ ਜਾਵੇਗਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਹਲਕਾ ਵਾਸੀਆਂ ਨੂੰ ਇਸ ਗੱਲ ਦੀ ਵੀ ਵਧਾਈ ਦਿਤੀ ਕਿ ਮਾਲੇਰਕੋਟਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਵੀ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਇਸ ਦਫ਼ਤਰ ਦੀ ਬਹੁਤ ਸਾਰੇ ਨਵੇਂ ਲੋਕਾਂ ਨਾਲ ਸਾਂਝ ਪਈ ਹੈ ਤੇ ਹੁਣ ਅਕਾਲੀ ਦਲ ਦਾ ਦਾਇਰਾ ਹੋਰ ਵੱਡਾ ਹੋ ਗਿਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਇਕ ਸਾਲ ਅੰਦਰ ਜਿਹੜੇ ਵੀ ਮੁੱਦਿਆਂ ਨੂੰ ਹੱਲ ਕਰਾਉਣ ਲਈ ਸੰਘਰਸ਼ ਵਿੱਢਿਆ, ਉਹ ਕੰਮ ਮੁਕੰਮਲ ਕਰਵਾ ਕੇ ਹੀ ਸਾਹ ਲਿਆ ਹੈ। ਅਸੀਂ ਅਗਲੇ ਸਮੇਂ ਵਿਚ ਵੀ ਹੋਰ ਦ੍ਰਿੜ੍ਹ ਹੋ ਕੇ ਲੋਕਾਂ ਦੇ ਹਿਤਾਂ ਦੀ ਲੜਾਈ ਲੜਾਂਗੇ ਅਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੀ ਲੀਡ ਦੇ ਕੇ ਜਿਤਾਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਸਰਕਲ ਪ੍ਰਧਾਨ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸ. ਗੁਰਮੇਲ ਸਿੰਘ ਨੌਧਰਾਣੀ, ਦਿਹਾਤੀ ਸਰਕਲ ਪ੍ਰਧਾਨ ਰਾਜਪਾਲ ਸਿੰਘ ਰਾਜੂ ਚੱਕ, ਸ. ਮਨਦੀਪ ਸਿੰਘ ਮਾਣਕਵਾਲ, ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ, ਮੁਹੰਮਦ ਸ਼ਬੀਰ ਸ਼ੇਰਵਾਨੀਕੋਟ, ਡਾ. ਸਿਰਾਜ ਚੱਕ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸਾਬਕਾ ਸਰਪੰਚ ਸ. ਅਵਤਾਰ ਸਿੰਘ ਮਾਨਾ, ਮੁਹੰਮਦ ਇਕਬਾਲ ਬਾਲਾ, ਨੰਬਰਦਾਰ ਜੱਗੀ ਨੱਥੋਹੇੜੀ, ਯੂਥ ਆਗੂ ਕਾਲਾ ਕੁਠਾਲਾ, ਖਿ਼ਜ਼ਰ ਅਲੀ ਖ਼ਾਨ, ਹਾਜੀ ਸ਼ੌਕਤ ਅਲੀ, ਚੌਧਰੀ ਇਲਮਦੀਨ ਮੁਨੀਮ, ਉਦਯੋਗਪਤੀ ਮਹਿਮੂਦ ਗੋਲਡਨ, ਜੱਥੇਦਾਰ ਦਰਸ਼ਨ ਸਿੰਘ ਝਨੇਰ, ਇਮਤਿਆਜ਼ ਸ਼ਮਸ਼ਾਦ ਖ਼ਾਨ, ਸੀਨੀਅਰ ਅਕਾਲੀ ਆਗੂ ਸ੍ਰੀਰਾਮ, ਗਿਆਨੀ ਮਹਿੰਦਰ ਸਿੰਘ ਝਨੇਰ, ਬਿੱਕਰ ਸਿੰਘ ਨੱਥੋਹੇੜੀ, ਡਾਇਰੈਕਟਰ ਸਚਿਨ ਸ਼ਰਮਾ, ਉਦਯੋਗਪਤੀ ਅਮਜਦ ਅਲੀ, ਤਸਲੀਮ ਖ਼ਾਨ, ਚੌਧਰੀ ਅਬਦੁਲ ਸੱਤਾਰ ਬੇਰੀਵਾਲਾ, ਇਸਤਰੀ ਅਕਾਲੀ ਦਲ ਦੀਆਂ ਆਗੂ ਬੀਬੀ ਸੁਰੱਈਆ ਬੇਗਮ, ਬੀਬੀ ਬਲਜੀਤ ਕੌਰ ਸਮੇਤ ਅਨੇਕਾਂ ਅਕਾਲੀ ਆਗੂ ਹਾਜ਼ਰ ਸਨ। ਸਮਾਗਮ ਦਾ ਆਰੰਭ ਕੁਰਾਨ ਸ਼ਰੀਫ਼ ਦੀ ਤਿਲਾਵਤ ਨਾਲ ਕੀਤਾ ਗਿਆ ਅਤੇ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ ਨੇ ਬਾਖ਼ੂਬੀ ਨਿਭਾਈ।