ਅਨੰਦਪੁਰ ਸਾਹਿਬ : ਮਾਸਟਰ ਸੁਰਜੀਤ ਸਿੰਘ ਦੁਆਰਾ ਪਿਛਲੇ ਦਹਾਕਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦਾ ਮੁੱਲ ਮੋੜਦਿਆਂ 26 ਜਨਵਰੀ 2024 ਨੂੰ ਗਣਤੰਤਰ ਦਿਵਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਮੌਕੇ 'ਤੇ ਮੌਜੂਦ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਮਾਸਟਰ ਸੁਰਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਦੇ ਨਾਲ ਮੌਜੂਦ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) , ਹਰਜੋਤ ਕੌਰ ( ਪੀ.ਸੀ.ਐਸ.) , ਸਰਦਾਰ ਕੁਲਵੰਤ ਸਿੰਘ ਐਮ.ਐਲ.ਏ. ਮੋਹਾਲੀ , ਸ਼੍ਰੀਮਤੀ ਜਯੋਤੀ ਯਾਦਵ ( ਆਈ.ਪੀ.ਐਸ.) ਕੋਲ ਮਾਸਟਰ ਸੁਰਜੀਤ ਸਿੰਘ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਯੋਗਦਾਨ ਦੇ ਪ੍ਰਸ਼ੰਸਾ ਕੀਤੀ । ਅੱਜ ਪਿੰਡ ਨਾਨੋਵਾਲ ਦੇ ਸਮੂਹ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਗ੍ਰਾਮ ਪੰਚਾਇਤ ਨਾਨੋਵਾਲ ਦੁਆਰਾ ਵੀ ਮਾਸਟਰ ਸੁਰਜੀਤ ਸਿੰਘ ਨੂੰ ਸਰੋਪਾ ਪਾ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਗੁਰਮੇਲ ਕੌਰ ਦੁਆਰਾ ਮਾਸਟਰ ਸੁਰਜੀਤ ਸਿੰਘ ਦੀ ਪਤਨੀ ਰਣਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਮੌਕੇ 'ਤੇ ਮੌਜੂਦ ਸਮਾਜ ਸੇਵੀ ਬੁੱਧ ਸਿੰਘ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸਰਦਾਰ ਕੇਸਰ ਸਿੰਘ ਨੇ ਮਾਸਟਰ ਸੁਰਜੀਤ ਸਿੰਘ ਨੂੰ ਹੋਰ ਅਧਿਆਪਕਾਂ ਲਈ ਇੱਕ ਪ੍ਰੇਰਣਾ ਸਰੋਤ ਦੱਸਿਆ। ਇਸ ਮੌਕੇ 'ਤੇ ਸ਼੍ਰੀ ਬਲਦੇਵ ਸਿੰਘ ਅਤੇ ਸ਼੍ਰੀ ਹਰੀ ਕਿਸ਼ਨ ( ਐਕਸ ਸਰਵਿਸਮੈਨ ) ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਮਾਸਟਰ ਪਵਨ ਕੁਮਾਰ ਦਬੂੜ , ਆਂਗਣਵਾੜੀ ਵਰਕਰ ਸਪਨਾ ਕੁਮਾਰੀ , ਰਤਨ ਲਾਲ ਪੰਚ , ਕਰਮ ਸਿੰਘ , ਰਾਮਨਾਥ ਸਿੰਘ ( ਰਿਟਾਇਰਡ ਲੈਫਟੀਨੈਂਟ ) , ਰਤਨ ਚੰਦ ਸ਼ਰਮਾ , ਬਾਬੂ ਰਾਮ , ਧਨੀ ਰਾਮ (ਸਾਬਕਾ ਪੰਚ ) , ਪੰਡਿਤ ਅਵਤਾਰ ਕ੍ਰਿਸ਼ਨ , ਕਮਲੇਸ਼ ਕੁਮਾਰੀ , ਸ਼ਾਂਤੀ ਦੇਵੀ , ਰਾਜ ਕੌਰ , ਗੁਰਪ੍ਰੀਤ ਕੌਰ , ਹਰਦੀਪ ਸਿੰਘ , ਪ੍ਰੇਮ ਚੰਦ , ਬਾਲ ਕ੍ਰਿਸ਼ਨ (ਸਾਬਕਾ ਪੰਚ) , ਰੇਖਾ ਰਾਣੀ , ਜਸਵਿੰਦਰ ਕੌਰ , ਜਰਨੈਲ ਸਿੰਘ , ਅਨੰਤ ਰਾਮ ਆਦਿ ਮੌਕੇ 'ਤੇ ਮੌਜੂਦ ਸਨ।