ਨਵੀਂ ਦਿੱਲੀ : ਜਿਸ ਰਫ਼ਤਾਰ ਨਾਲ ਦੇਸ਼ ਵਿੱਚ ਕਰੋਨਾ (Covid-19) ਦੇ ਮਾਮਲੇ ਵੱਧ ਰਹੇ ਹਨ ਉਸ ਅਨੁਸਾਰ ਮਈ ਦੇ ਅੱਧ ਤੱਕ ਕਰੋਨਾ ਆਪਣੇ ਸਿਖ਼ਰਾਂ ’ਤੇ ਹੋਵੇਗਾ। ਪੂਰੇ ਦੇਸ਼ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕਈ ਰਾਜਾਂ ਨੇ ਵੱਖ ਵੱਖ ਤਰ੍ਹਾਂ ਦੀਆਂ, ਕਰਫ਼ਿਊ, ਵੀਕੈਂਡ ਲਾਕਡਾਊਨ, ਨਾਈਟ ਕਰਫ਼ਿਊ ਵਰਗੀਆਂ ਸਖ਼ਤੀਆਂ ਵਰਤੀਆਂ ਹਨ ਪਰ ਫ਼ਿਰ ਵੀ ਕਰੋਨਾ ਦੇ ਮਾਮਲੇ ਵੱਧ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਰਫ਼ਤਾਰ ਨਾਲ ਦੇਸ਼ ਵਿੱਚ ਕਰੋਨਾ ਦੇ ਮਾਮਲੇ ਵੱਧ ਰਹੇ ਹਨ। ਉਸ ਅਨੁਸਾਰ ਮਈ ਦੇ ਅੱਧ ਤੱਕ ਦੇਸ਼ ਵਿੱਚ ਕਰੋਨਾ ਆਪਣੇ ਸਿਖ਼ਰਾਂ ’ਤੇ ਹੋਵੇਗਾ।
ਜੇਕਰ ਦੇਸ਼ ਵਿੱਚ ਕਰੋਨਾ ਦੇ ਮਾਮਲਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਤਾਜ਼ਾ ਜਾਣਕਾਰੀ ਅਨੁਸਾਰ 3 ਲੱਖ ਦੇ ਕਰੀਬ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਇਕ ਬਹੁਤ ਵੱਡਾ ਅੰਕੜਾ ਹੈ। ਇਸ ਤੋਂ ਇਲਾਵਾ 2,023 ਦੇ ਕਰੀਬ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਵਿਚ ਕਰੋਨਾ ਦੇ ਮਾਮਲਿਆਂ ’ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ 4673 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪੰਜਾਬ ਵਿੱਚ 61 ਦੇ ਕਰੀਬ ਮੌਤਾਂ ਹੋਈਆਂ ਹਨ। ਨਵੇਂ ਸਾਹਮਣੇ ਆਏ ਮਾਮਲਿਆਂ ਦੇ ਮੁਕਾਬਲੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3198 ਦੇ ਕਰੀਬ ਹੈ।