ਮੁੰਬਈ : ਸੰਕਟ ’ਚ ਘਿਰੀ ਏਅਰਲਾਈਲ ਸਪਾਈਸ ਜੈੱਟ ਆਉਣ ਵਾਲੇ ਦਿਨਾਂ ’ਚ ਘੱਟੋ ਘੱਟ 1,000 ਮੁਲਾਜ਼ਮਾਂ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਇਹ ਫੈਸਲਾ ਲਾਗਤ ਘਟਾਉਣ ਅਤੇ ਆਪਣੇ ਘੱਟ ਰਹੇ ਜਹਾਜ਼ਾਂ ਦੇ ਬੇੜੇ ਸੰਚਾਲਨ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ’ਚ ਅੱਗੇ ਵੱਧਦੇ ਹੋਏ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਕਿਹਾ ਕਿ ਵਿੱਤੀ ਸੰਕਟ ਕਾਨੂੰਨੀ ਲੜਾਈਆਂ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਏਅਰਲਾਈਨ ਹੋਰ ਕਰਮਚਾਰੀਆਂ ਨੂੰ ਛੱਡਣ ਲਈ ਕਹਿ ਸਕਦੀ ਹੈ ਕਿੳਂੁਕਿ ਮੌਜੂਦਾ ਏਅਰਲਾਈਨਾਂ ਨਾਲੋਂ ਜ਼ਿਆਦਾ ਸਟਾਫ਼ ਹੈ। ਕਿੰਨੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ, ਇਸ ਬਾਰੇ ਅੰਤਿਮ ਫ਼ੈਸਲਾ ਇਸ ਹਫ਼ਤੇ ਹੋਣ ਦੀ ਉਮੀਦ ਹੈ। ਸੰਪਰਕ ਕੀਤੇ ਜਾਣ ਤੇ ਸਪਾਈਸ ਜੈਟੱ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਨੇ ਲਾਭਕਾਰੀ ਵਾਧਾ ਹਾਸਲ ਕਰਨ ਲਈ ਕਰਮਚਾਰੀਆਂ ਨੂੰ ਤਰਕਸੰਗਤ ਬਣਾਉਣ ਸਮੇਤ ਕਈ ਕਦਮ ਚੁੱਕੇ ਹਨ।