ਅਸਾਮ : ਬਾਲ ਵਿਆਹ ਰੋਕਣ ਦੇ ਮੰਤਵ ਨਾਲ ਅਸਾਮ ਸਰਕਾਰ ਵੱਲੋਂ ਰਾਜ ਵਿੱਚ ਮੁਸਲਿਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਐਕਟ 1935 ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ। ਇਹ ਫ਼ੈਸਲਾ ਸ਼ੁੱਕਰਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਸੀ। ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ 23 ਫ਼ਰਵਰੀ ਨੂੰ ਅਸਾਮ ਕੈਬਨਿਟ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਕਈ ਸਾਲ ਪੁਰਾਣੇ ਅਸਾਮ ਮੁਸਲਿਮ ਮੈਰਿਜ ਐਂਡ ਤਲਾਕ ਰਜਿਸਟ੍ਰੇਸ਼ਨ ਐਕਟ ਨੂੰ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਕਾਨੂੰਨ ਤਹਿਤ ਲਾੜਾ-ਲਾੜੀ ਦੀ ਉਮਰ ਹੁਣ ਭਾਵੇਂ ਲਾੜੇ ਦੀ ਉਮਰ 21 ਸਾਲ ਅਤੇ ਲਾੜੀ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਸੀ ਤਾਂ ਵਿਆਹ ਹੋ ਜਾਂਦਾ ਪਰ ਹੁਣ ਇਹ ਲਾੜੇ ਦੀ ਉਮਰ 21 ਸਾਲ ਅਤੇ ਲਾੜੀ ਦੀ ਉਮਰ 18 ਸਾਲ ਹੋਣਾ ਲਾਜ਼ਮੀ ਹੈ।