ਪੂਰੀ ਦੁਨੀਆਂ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਉਤਪਤੀ ਲਈ ਚੀਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੰੁਮੇਵਾਰ ਠਹਿਰਾਉਣ ਲਈ ਅਮਰੀਕਾ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕਰ ਰਿਹਾ ਹੈ। ਅਮਰੀਕਾ ਇਸ ਗੱਲ ਦੀ ਸਚਾਈ ਤੱਕ ਪਹੁੰਚਣ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਕੇਨ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਜੇਕਰ ਬਚਣਾ ਹੈ ਤਾਂ ਇਸ ਦੀ ਜੜ੍ਹ ਤੱਕ ਪਹੁੰਚਣਾ ਪਵੇਗਾ। ਅਮਰੀਕਾ ਵਿਦੇਸ਼ ਨੇ ਇਹ ਵੀ ਕਿਹਾ ਹੈ ਕਿ ਚੀਨ ਕੋਰੋਨਾਵਾਇਰਸ ਦੀ ਜਾਂਚ ਬਾਰੇ ਸਹੀ ਤੱਥ ਸਾਹਮਣੇ ਨਹੀਂ ਲਿਆ ਅਤੇ ਜਿਸ ਕਿਸਮ ਦੀ ਜਾਂਚ ਹੋਣੀ ਚਾਹੀਦੀ ਸੀ ਚੀਨ ਉਹ ਨਹੀਂ ਕਰ ਰਿਹਾ ਹੈ।