ਵਾਸ਼ਿੰਗਟਨ : ਪੂਰੀ ਦੁਨੀਆਂ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਉਤਪਤੀ ਲਈ ਚੀਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੰੁਮੇਵਾਰ ਠਹਿਰਾਉਣ ਲਈ ਅਮਰੀਕਾ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕਰ ਰਿਹਾ ਹੈ। ਅਮਰੀਕਾ ਇਸ ਗੱਲ ਦੀ ਸਚਾਈ ਤੱਕ ਪਹੁੰਚਣ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਕੇਨ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਜੇਕਰ ਬਚਣਾ ਹੈ ਤਾਂ ਇਸ ਦੀ ਜੜ੍ਹ ਤੱਕ ਪਹੁੰਚਣਾ ਪਵੇਗਾ। ਅਮਰੀਕਾ ਵਿਦੇਸ਼ ਨੇ ਇਹ ਵੀ ਕਿਹਾ ਹੈ ਕਿ ਚੀਨ ਕੋਰੋਨਾਵਾਇਰਸ ਦੀ ਜਾਂਚ ਬਾਰੇ ਸਹੀ ਤੱਥ ਸਾਹਮਣੇ ਨਹੀਂ ਲਿਆ ਅਤੇ ਜਿਸ ਕਿਸਮ ਦੀ ਜਾਂਚ ਹੋਣੀ ਚਾਹੀਦੀ ਸੀ ਚੀਨ ਉਹ ਨਹੀਂ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਿਥੋਂ ਆਇਆ ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਪੈਦਾ ਹੋਣ ਵਾਲੀਆਂ ਹੋਰ ਮਹਾਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ਇਸ ਲਈ ਉਪਰਾਲੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਚੀਨ ਕੋਰੋਨਾ ਮਹਾਮਾਰੀ ਦੀ ਜਾਂਚ ਵਿਚ ਪਾਰਦਰਸ਼ਤਾ ਨਹੀਂ ਵਰਤ ਰਿਹਾ। ਬਿਕੇਨ ਨੇ ਕਿਹਾ ਕਿ ਬੀਜਿੰਗ ਅੰਤਰਰਾਸ਼ਟਰੀ ਜਾਂਚਕਰਤਾਵਾਂ ਨੂੰ ਦਾਖ਼ਲਾ ਦੇਵੇ ਅਤੇ ਉਹ ਸਾਰੀ ਜਾਣਕਾਰੀ ਵੀ ਮੁਹੱਈਆ ਕਰਵਾਏ ਜਿਸ ਨਾਲ ਇਸ ਮਹਾਮਾਰੀ ਨੂੰ ਦੂਨੀਆ ਵਿਚੋਂ ਖ਼ਤਮ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਸਕਣ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਨਾ ਮੁਰਾਦ ਬੀਮਾਰੀ ਦੇ ਮੁੱਢ ਬਾਰੇ ਜਾਣਨ ਲਈ ਚੀਨ ਨੂੰ ਹੋਰ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਉਹ ਕੋਰੋਨਾਵਾਇਰਸ ਦੀ ਜਾਂਚ ਸਬੰਧੀ ਖੁਰਾ ਖੋਜ ਲੱਭਣ ਵਿਚ ਯਤਨ ਜਾਰੀ ਰੱਖਣ ਦੀ ਹਮਾਇਤ ਕਰਦਾ ਹੈ ਅਤੇ ਇਸ ਮੁੱਦੇ ’ਤੇ ਖੋਜਾਂ ਵੀ ਜਾਰੀ ਰਹਿਣੀਆਂ ਚਾਹੀਦੀਆਂ ਹਨ ਅਤੇ ਪਤਾ ਲਗਾਉਣਾ ਵੀ ਜ਼ਰੂਰੀ ਹੈ ਕਿ ਇਹ ਵਾਇਰਸ ਕਿਥੋਂ ਆਇਆ ਜਿਸ ਨਾਲ ਪੂਰੀ ਦੂਨੀਆ ਵਿਚ ਤਬਾਹੀ ਮਚਾਈ।