ਅਜੋਕੇ ਸੋਸ਼ਲ ਮਾਧਿਅਮ ਦੇ ਯੁੱਗ ਵਿਚ ਘਰ ਬੈਠਿਆਂ ਹੀ ਗਿਆਨ ਪ੍ਰਾਪਤੀ ਦੇ ਅਨੇਕਾਂ ਵਸੀਲੇ ਮਿਲ ਰਹੇ ਹਨ। ਤਕਨੀਕੀ ਵਿਸ਼ਿਆਂ ’ਤੇ ਯੂ-ਟਿਊਬ ਰਾਹੀਂ ਸਿਖਲਾਈ ਲੈ ਕੇ ਨੌਜਵਾਨ ਰੁਜ਼ਗਾਰ ਹਾਸਲ ਕਰ ਚੁੱਕੇ ਹਨ ਪਰ ਯੂ-ਟਿਊਬ ’ਤੇ ਮਾੜੀ ਗੁਣਵੱਤਾ ਵਾਲੀਆਂ ਵੀਡੀਓਜ਼ ਦੀ ਬਹੁਤ ਵੱਡੀ ਗਿਣਤੀ ਹੈ