ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਚੰਡੀਗੜ੍ਹ ਵਲੋਂ ਅਜੇ ਭਵਨ ਵਿਖੇ ਐੱਸ ਐੱਸ ਕਾਲੀਰਮਨਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਥੀ ਪੂਰਨ ਸਿੰਘ ਨਾਰੰਗਵਾਲ, ਤਰਸੇਮ ਲਾਲ ਸਲਗੋਤਰਾ, ਸੇਵੀ ਰਾਇਤ ਅਤੇ ਤਰਲੋਚਨ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਦਿੱਤੀ ਗਈ।