Saturday, April 19, 2025

modigovernment

ਕੇਂਦਰੀ ਮੰਤਰੀ ਨੇ ਗਿਣਾਈਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ

ਸਰਕਾਰ ਦੀਆਂ ਨੀਤੀਆਂ ਕਾਰਨ ਮੁਲਕ ਬਣਿਆ ਆਤਮ ਨਿਰਭਰ ਮੰਡੇਰ ਕਲਾਂ ਵਿਖੇ ਕੇਂਦਰੀ ਮੰਤਰੀ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਂਦੇ ਹੋਏ

ਸਰਕਾਰ ਦੇ ਸੱਤ ਸਾਲ ਪੂਰੇ : ਕੌਮੀ ਮਾਣ ਦੇ ਕਈ ਪਲ ਮਹਿਸੂਸ ਕੀਤੇ : ਮੋਦੀ

ਕੇਂਦਰ ਸਰਕਾਰ ਦੀ ਸਤਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਨਾਲ ਸਬੰਧਤ ਵੱਖ ਵੱਖ ਪੱਖਾਂ ’ਤੇ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇਸ ਦੌਰਾਨ ਦੇਸ਼ ਨੇ ਕਿੰਨੇ ਹੀ ਕੌਮੀ ਮਾਣ ਦੇ ਪਲ ਮਹਿਸੂਸ ਕੀਤੇ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ਵਾਸੀਆਂ ਨਾਲ ਸੰਵਾਦ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਭਾਰਤ ਨੇ ਕਿਸੇ ਵੀ ਦਬਾਅ ਵਿਚ ਆਏ ਬਿਨਾਂ ਅਪਣੇ ਸੰਕਲਪਾਂ ਨਾਲ ਕਦਮ ਚੁਕਿਆ ਅਤੇ ਦੇਸ਼ ਵਿਰੁਧ ਸਾਜ਼ਸ਼ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿਤਾ।

ਜ਼ਿੰਮੇਵਾਰੀਆਂ ਤੋਂ ਭੱਜੀ ਮੋਦੀ ਸਰਕਾਰ, ਸਰਬਪਾਰਟੀ ਬੈਠਕ ਬੁਲਾਈ ਜਾਵੇ : ਸੋਨੀਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ’ਤੇ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਅਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਅਤੇ ਲੋਕਾਂ ਨੂੰ ਨਿਰਾਸ਼ ਕਰਨ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਮੌਜੂਦਾ ਹਾਲਾਤ ’ਤੇ ਚਰਚਾ ਲਈ ਫ਼ੌਰੀ ਤੌਰ ’ਤੇ ਸਰਬਪਾਰਟੀ ਬੈਠਕ ਬੁਲਾਈ ਜਾਵੇ। ਕਾਂਗਰਸੀ ਸੰਸਦ ਮੈਂਬਰਾਂ ਦੀ ਬੈਠਕ ਵਿਚ ਸੋਨੀਆ ਨੇ ਕਿਹਾ ਕਿ ਸਿਹਤ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਬੁਲਾਈ ਜਾਵੇ