ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਚੱਲ ਰਹੀ ਮੁਹਿੰਮ ਤਹਿਤ ਹਰਿਆਣਾ ਦੇ ਪਿੰਡ ਅਸਮਾਨਪੁਰ, ਪਿਹੋਵਾ ਦੇ ਰਹਿਣ ਵਾਲੇ ਇੱਕ ਨਿੱਜੀ ਵਿਅਕਤੀ, ਧਰਮਪਾਲ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਉਪਰਾਲਾ
ਨਸ਼ਿਆਂ ਵਿਰੁੱਧ ਹੇਠਲੇ ਪੱਧਰ ’ਤੇ ਹੋਰ ਸਖ਼ਤਾਈ ਕਰਨ ਦੇ ਆਦੇਸ਼, ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਤੇਜ਼ ਹੋਵੇ-ਮੁੱਖ ਮੰਤਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦੌਰੇ ਦੌਰਾਨ ਭੁੰਤਰ ਏਅਰਪੋਰਟ ਦੇ ਬਾਹਰ ਹੰਗਾਮਾ ਹੋ ਗਿਆ। ਨਿਤਿਨ ਗਡਕਰੀ ਪੰਜ ਦਿਨਾ ਦੌਰੇ ’ਤੇ ਕੁੱਲੂ ਆਏ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਵੀ ਦੋ ਦਿਨ ਦੇ ਕੁੱਲੂ ਦੌਰੇ ’ਤੇ ਹਨ। ਦੁਪਹਿਰ ਬਾਅਦ ਭੁੰਤਰ ਏਅਰਪੋਰਟ ਪਹੁੰਚੇ ਗਡਕਰੀ ਦਾ ਮੁੱਖ ਮੰਤਰੀ ਨੇ ਸਵਾਗਤ ਕੀਤਾ। ਏਅਰਪੋਰਟ ਤੋਂ ਜਦ ਕੇਂਦਰੀ ਮੰਤਰੀ ਦਾ ਕਾਫ਼ਲਾ ਨਿਕਲਿਆ ਤਾਂ ਇਸੇ ਦੌਰਾਨ ਪੁਲਿਸ ਅਫ਼ਸਰਾਂ ਵਿਚਾਲੇ ਝੜਪ ਹੋ ਗਈ।