ਫਤਿਹਗੜ੍ਹ ਪੰਜਤੂਰ : ਸਥਾਨਕ ਕਸਬੇ ਵਿੱਚ ਸਥਿਤ ਧੰਨ ਧੰਨ ਬਾਬਾ ਖੇਤਰਪਾਲ ਜੀ ਦੇ ਦਰਬਾਰ ਤੇ ਸਲਾਨਾ ਭੰਡਾਰਾ ਅਤੇ ਮੇਲਾ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਪੱਪੀ ਦੀ ਸਰਪ੍ਰਸਤੀ ਹੇਠ ਲੰਗਰ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਗਿਆ। ਮੁੱਖ ਸੇਵਾਦਾਰ ਅਵਤਾਰ ਸਿੰਘ ਪੱਪੀ ਵੱਲੋਂ ਬਾਬਾ ਖੇਤਰਪਾਲ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਤੋਂ ਬਾਅਦ ਭੋਗ ਲਗਵਾ ਕੇ ਲੰਗਰ ਦੀ ਸ਼ੁਰੂਆਤ ਕਰਵਾਈ ਗਈ ਜਿਸ ਤੋਂ ਬਾਅਦ ਲੰਗਰ ਭੰਡਾਰਾ ਪੂਰਾ ਦਿਨ ਚੱਲਦਾ ਰਿਹਾ। ਜਾਣਕਾਰੀ ਦਿੰਦੇ ਹੋਏ ਬਾਬਾ ਜੀ ਨੇ ਦੱਸਿਆ ਕਿ ਇਹ ਮੇਲਾ ਫਰਵਰੀ ਮਹੀਨੇ ਦੀ ਪਹਿਲੀ ਪੁੰਨਿਆਂ ਵਾਲੇ ਦਿਨ ਹਰੇਕ ਸਾਲ ਕਰਵਾਇਆ ਜਾਂਦਾ ਹੈ। ਇੱਥੇ ਸ਼ਰਧਾ ਰੱਖਣ ਵਾਲਿਆਂ ਦੀਆਂ ਹਰੇਕ ਸ਼ੁਭ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਮਨੋਕਾਮਨਾਮਾ ਪੂਰੀਆਂ ਹੋਣ ਤੇ ਲੋਕ ਇਸ ਦਿਨ ਆਪਣੀਆਂ ਸੁਖਨਾ ਆ ਕੇ ਇਸ ਜਗਹਾ ਤੇ ਉਤਾਰਦੇ ਹਨ। ਇਸ ਮੌਕੇ ਮੁੱਖ ਸੇਵਾਦਾਰ ਨੂੰ ਸ਼ਾਲ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ।ਮੇਲੇ ਵਿੱਚ ਆਈਆਂ ਸੰਗਤਾਂ ਨੇ ਲੰਗਰ ਭੰਡਾਰਾ ਬੜੀ ਸ਼ਰਧਾ ਅਤੇ ਪ੍ਰਸੰਨਤਾ ਨਾਲ ਛਕਿਆ। ਇਸ ਮੌਕੇ ਕਮੇਟੀ ਮੈਂਬਰ ਬੂਟਾ ਸਿੰਘ ਥਿੰਦ,ਜਗਮੋਹਨ ਸਿੰਘ ਨੰਬਰਦਾਰ,ਕੁਲਦੀਪ ਗਰੋਵਰ,ਕਰਮਜੀਤ ਸਿੰਘ ਥਿੰਦ,ਰਾਮ ਸਹਾਰਾ,ਜਗਦੀਪ ਗਰੋਵਰ,ਨੰਨੀ ਅਰੋੜਾ,ਸੁਮਨ ਗਰੋਵਰ, ਸੰਜੀਵ ਬਾਂਸਲ, ਬਾਬਾ ਸ਼ੇਰ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।