Wednesday, April 16, 2025

Malwa

ਪਿੰਡ ਕੁਠਾਲਾ ਦੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਖਾਲਸ਼ਾ ਸਾਜਨਾ ਦਿਵਸ ਮਨਾਇਆ

April 14, 2025 02:29 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਸਿੱਖ ਕੌਮ ਦੀ ਨਿਆਰੀ ਹੋਂਦ ਹਸਤੀ ਦਾ ਪ੍ਰਤੀਕ ਖਾਲਸ਼ਾ ਸਾਜਨਾ ਦਿਵਸ ਮਲੇਰਕੋਟਲਾ ਦੇ ਨੇੜਲੇ ਨਵਾਬਸ਼ਾਹੀ ਰਿਆਸਤ ਦੇ ਇਤਿਹਾਸਿਕ ਪਿੰਡ ਕੁਠਾਲਾ ਵਿਖੇ ਸ਼ਹੀਦ ਬਾਬਾ ਸੁਧਾ ਸਿੰਘ ਜੀ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 326ਵਾਂ ਖਾਲਸ਼ਾ ਸਾਜਨਾ ਦਿਵਸ ਦਾ ਆਯੋਜਨ ਕੀਤਾ ਗਿਆ, ਇਹ ਸਾਰੇ ਪ੍ਰੋਗਰਾਮ ਦੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਖਜ਼ਾਨਚੀ ਗੋਬਿੰਦ ਸਿੰਘ ਫੌਜ਼ੀ ਤੇ ਬਾਬਾ ਜਗਦੀਪ ਸਿੰਘ ਚਹਿਲ ਨੇ ਪ੍ਰੈਸ ਨੂੰ ਦਿੱਤੀ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਮਨਦੀਪ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਸ਼ਰਧਾਵਾਨ ਸੰਗਤਾਂ ਵੱਲੋਂ ਸ੍ਰੀ ਸਹਿਜ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਬਾਬਾ ਜੀ ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਵਿਸਾਖੀ ਤੇ ਖਾਲਸ਼ਾ ਸਾਜਨਾ ਦੇ ਇਤਿਹਾਸ ਨਾਲ ਜੁੜਨਾ ਕੀਤਾ ਗਿਆ, ਗੁਰੂਆਂ ਵੱਲੋਂ ਦਿਖਾਏ ਰਸ਼ਤੇ ਤੇ ਚੱਲਣ ਲਈ ਪ੍ਰੇਰਿਆ ਅਤੇ ਪ੍ਰੋਗਰਾਮ ਵਿੱਚ ਹਾਜ਼ਰ ਸੰਗਤਾਂ ਨੂੰ ਖਾਲਸ਼ਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ, ਪ੍ਰੋਗਰਾਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਵੱਲੋਂ ਖਾਲਸ਼ਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਬਾਣੀ, ਬਾਣੇ ਨਾਲ ਜੁੜ ਕੇ ਸ਼ਸਤਰਧਾਰੀ ਹੋ ਕੇ, ਹੱਕ-ਸੱਚ ਤੇ ਪਹਿਰਾ ਦੇਕੇ ਜੀਵਨ ਜਿਉਣ ਦੀ ਅਪੀਲ ਕੀਤੀ। ਪ੍ਰਧਾਨ ਵੱਲੋਂ ਪ੍ਰੋਗਰਾਮ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਪੰਚ ਰਣਜੀਤ ਸਿੰਘ ਧਾਲੀਵਾਲ, ਪੰਚ ਗੁਰਮੀਤ ਸਿੰਘ, ਰਾਮਿੰਦਰ ਸਿੰਘ ਮਾਨ, ਜੇ ਈ ਮਨਪ੍ਰੀਤ ਸਿੰਘ ਚਹਿਲ, ਈ ਓ ਗੁਰਿੰਦਰਦੀਪ ਸਿੰਘ ਚਹਿਲ, ਬਲਵੀਰ ਸਿੰਘ ਸੰਧੂ, ਗੁਰਦੀਪ ਸਿੰਘ ਰਾਜਾ, ਸੁਖਪ੍ਰੀਤ ਸਿੰਘ ਚਹਿਲ, ਫੌਜ਼ੀ ਰਾਮ ਸਿੰਘ ਚਹਿਲ, ਨੰਬਰਦਾਰ ਕੁਲਦੀਪ ਸਿੰਘ ਕੁਠਾਲਾ, ਰਵੀ ਸ਼ਰਮਾ, ਮਹੰਤ ਸਿਆਮ ਦਾਸ ਬੈਰਾਗੀ, ਰਫੀ ਫੋਟੋਗ੍ਰਾਫ਼ਰ (ਰਫੀ ਸਟੂਡੀਓ) ਤਲਵੀਰ ਸਿੰਘ ਕਾਲਾ ਢਿੱਲੋਂ, ਸੁਖਵਿੰਦਰ ਸਿੰਘ ਸੈਂਟੀ ਚਹਿਲ, ਜਗਦੀਪ ਸਿੰਘ ਜੋਨੀ ਚਹਿਲ, ਜਸਵੀਰ ਸਿੰਘ ਜੱਸੀ, ਬਾਬਾ ਸੁਰਜੀਤ ਸਿੰਘ, ਰੂਪ ਸਿੰਘ, ਮਨਪ੍ਰੀਤ ਸਿੰਘ ਮਨੂ ਤੋਂ ਇਲਾਵਾ ਬੇਅੰਤ ਸੰਗਤਾਂ ਹਾਜ਼ਰ ਸਨ।

Have something to say? Post your comment