ਭਿੱਖੀਵਿੰਡ : ਲੋਕ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸ੍ਰ ਸਰਵਨ ਸਿੰਘ ਧੁੰਨ ਜੋ ਵੀ ਆਪ ਆਗੂਆ ਨੂੰ ਮੈਸੇਜ ਲਾਉਣਗੇ, ਆਮ ਆਦਮੀ ਪਾਰਟੀ ਦੇ ਵਰਕਰ ਉਸ ਦਾ ਸਵਾਗਤ ਕਰਨਗੇ। ਇਸ ਮੌਕੇ ਪੱਤਰਕਾਰ ਸਵਿੰਦਰ ਸਿੰਘ ਬਲੇਹਰ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕੁਲਵਿੰਦਰ ਸਿੰਘ ਮਰਗਿੰਦਪੁਰੀ ਨੇ ਕਿਹਾ ਕਿ ਆਲ ਇੰਡੀਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇਸ਼ ਹਿੱਤਾਂ ਵਿੱਚ ਜੇਕਰ ਗੱਠਜੋੜ ਨਾਲ ਸਾਂਝੇ ਉਮੀਦਵਾਰਾ ਨਾਲ ਚੋਣ ਮੈਦਾਨ ਵਿੱਚ ਨਿੱਤਰੇ ਤਾਂ ਵੀ ਗੱਠਜੋੜ ਪਾਰਟੀ ਨਾਲ ਤਾਲਮੇਲ ਬਣਾ ਕੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਜਾਵੇਗੀ। ਜੇਕਰ ਆਮ ਆਦਮੀ ਪਾਰਟੀ ਇਕੱਲਿਆ ਚੋਣ ਮੈਦਾਨ ਵਿੱਚ ਨਿੱਤਰੇਗੀ ਤਾਂ ਵੀ ਉਮੀਦਵਾਰਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ। ਗੱਲਬਾਤ ਕਰਦਿਆਂ ਡਾਕਟਰ ਮਰਗਿੰਦਪੁਰੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਕੇਂਦਰ ਵਿੱਚ ਸਾਂਝੀਆਂ ਸਰਕਾਰਾ ਹੰਢਾਈਆਂ ਹਨ ਜਿੱਥੇ ਅਕਾਲੀ ਦਲ ਨੇ ਪੰਜਾਬ ਦੀ ਜਨਤਾ ਨੂੰ ਪਿੱਛੇ ਕਰਕੇ ਆਪਣੇ ਪਰਿਵਾਰ ਨੂੰ ਲਾਭ ਦਿੱਤੇ ਅਤੇ ਪੰਜਾਬ ਦੇ ਮੱਸਲਿਆਂ ਨੂੰ ਗੰਭੀਰ ਕਰਕੇ ਛੱਡ ਦਿੱਤਾ। ਉਹਨਾ ਕੇਂਦਰ ਸਰਕਾਰ ਤੇ ਵਰਦਿਆ ਕਿਹਾ ਕਿ ਭਾਜਪਾ ਆਰ.ਐਸ.ਐਸ ਤੇ ਮੋਦੀ ਨੇ ਭਾਰਤ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਦਿੱਤਾ ਹੈ।
ਰਿਪੋਰਟ ਸਵਿੰਦਰ ਬਲੇਰ
ਆਪ ਦੇ ਸੀਨੀਅਰ ਆਗੂ ਡਾਕਟਰ ਕੁਲਵਿੰਦਰ ਸਿੰਘ ਮਰਗਿੰਦਪੁਰਾ ਪੱਤਰਕਾਰ ਸਵਿੰਦਰ ਸਿੰਘ ਬਲੇਹਰ ਨਾਲ ਗੱਲਬਾਤ ਕਰਦੇ ਹੋਏ