ਅਮਰੀਕਾ ਦੇ ਰਾਸ਼ਟਰੀ ਜੋ ਬਾਈਡਨ (Joe Biden) ਵੱਲੋਂ ਇਕ ਪ੍ਰੋਗਰਾਮ ਦੌਰਾਨ ਚੀਨ ਦੇ ਰਾਸ਼ਟਰਪਤੀ ਨੂੰ ਰੂਸ ਦਾ ਰਾਸ਼ਟਰਪਤੀ ਕਹਿ ਦਿੱਤਾ ਜਿਸ ਨੂੰ ਉਨ੍ਹਾਂ ਖ਼ੁਦ ਹੀ ਦਰੁਸਤ ਵੀ ਕਰ ਲਿਆ ਗਿਆ ਪਰ ਇਸ ਬਿਆਨ ਨਾਲ ਅਮਰੀਕੀ ਰਾਸ਼ਟਰਪਤੀ ਦੀ ਯਾਦਦਾਸ਼ਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਤਰ੍ਹਾਂ ਦੀਆਂ ਭੁੱਲਾਂ ਕਾਰਨ ਅਮਰੀਕੀ ਰਾਸ਼ਟਰਪਤੀ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (Joe Biden) ਵੱਲੋਂ ਵਾਈਟ ਹਾਊਸ ਵਿੱਚ ਨੈਸ਼ਨਲ ਗਵਰਨਰਜ਼ ਐਸੋਸੀਏਸ਼ਨ ਦੇ ਪ੍ਰੋਗਰਾਮ ਦੌਰਾਨ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੂੰ ਰੂਸ ਦਾ ਰਾਸ਼ਟਰਪਤੀ ਕਹਿ ਦਿੱਤਾ ਭਾਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਠੀਕ ਕਰ ਲਿਆ ਅਤੇ ਚੀਨ ਦਾ ਰਾਸ਼ਟਰਪਤੀ ਕਿਹਾ। ਜੋ ਬਾਈਡਨ (Joe Biden) ਨੇ ਕਿਹਾ ਹੈ ਕਿ ਉਹ ਇਸ ਤੋਂ ਪਹਿਲਾਂ ਜਿਨਪਿੰਗ ਨਾਲ 17 ਹਜ਼ਾਰ ਮੀਲ ਲੰਬਾ ਸਫ਼ਰ ਕਰ ਚੁੱਕੇ ਹਨ ਪਰ ਮੀਡੀਆ ਖ਼ਬਰਾਂ ਅਨੁਸਾਰ ਜੋ ਬਾਈਡਨ 2011 ਵਿੱਚ ਚੀਨ ਗਏ ਸਨ ਅਤੇ ਉਹ ਉਸ ਸਮੇਂ ਸਿਰਫ਼ ਤਿੰਨ ਦਿਨ ਰੁਕੇ ਸਨ। ਇਹ ਹੀ ਨਹੀਂ ਸਗੋਂ ਬਾਈਡਨ (Joe Biden) ਨੇ ਮਿਸਰ ਨੂੰ ਵੀ ਮੈਕਸੀਕੋ ਕਹਿ ਦਿੱਤਾ ਸੀ। ਜੋ ਬਾਈਡਨ (Joe Biden) ਨੇ ਇਕ ਵਾਰ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਫ਼ਰਾਂਸ ਦਾ ਸਾਬਕਾ ਰਾਸ਼ਟਰਪਤੀ ਫ਼੍ਰਾਂਸਵਾ ਮਿਟਰੈਂਡ ਕਹਿ ਦਿੱਤਾ ਸੀ ਅਤੇ ਯੂਕਰੇਨ ਦੇ ਯੁੱਧ ਦੇ ਹਵਾਲੇ ਨਾਲ ਗੱਲ ਕਰਦਿਆਂ ਇਰਾਕ ਦਾ ਯੁੱਧ ਕਹਿ ਦਿਤਾ ਸੀ। ਇਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਦੀ ਯਾਦਦਾਸ਼ਤ ਅਤੇ ਸਿਹਤ ਸਬੰਧੀ ਚਿੰਤਾਵਾਂ ਬਾਰੇ ਬਹੁਤ ਚਰਚਾ ਚੱਲ ਰਹੀ ਹੈ।