ਅਮਰੀਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਇਕ ਅਮਰੀਕੀ ਅਦਾਲਤ ਨੇ ਟਰੰਪ ਦੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਜਨਮ ਦੇ ਆਧਾਰ ‘ਤੇ ਅਮਰੀਕਾ ਦੀ ਨਾਗਰਿਕਤਾ ਦੇਣ ਦੇ ਕਾਨੂੰਨ ਨੂੰ ਰੱਦ ਕੀਤਾ ਸੀ। ਜੱਜ ਨੇ ਇਸ ਨੂੰ ਸਪੱਸ਼ਟ ਤੌਰ ‘ਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੂੰ ਹੁਕਮ ਨੂੰ ਲਾਗੂ ਕਰਨ ਤੋਂ ਅਸਥਾਈ ਤੌਰ ਤੋਂ ਰੋਕਣ ਦਾ ਹੁਕਮ ਹੈ। ਟਰੰਪ ਨੇ 20 ਜਨਵਰੀ ਨੂੰ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਪਹਿਲੇ ਦਿਨ ਇਸ ਹੁਕਮ ‘ਤੇ ਹਸਤਾਖਰ ਕੀਤੇ ਸਨ।
ਵਾਸ਼ਿੰਗਟਨ, ਇਲਿਨੋਇਸ ਤੇ ਓਰੇਗਨ ਵਰਗੇ ਡੈਮੋਕ੍ਰੇਟਿਕ ਸ਼ਾਸਿਤ ਸੂਬਿਆਂ ਨੇ ਦਾਅਵਾ ਕੀਤਾ ਕਿ ਟਰੰਪ ਦਾ ਹੁਕਮ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਵਿਚ ਦਿੱਤੇ ਗਏ ਨਾਗਰਿਕਤਾ ਦੇ ਅਧਿਕਾਰ ਦਾ ਉਲੰਘਣ ਕਰਦਾ ਹੈ। ਉਸ ਵਿਚ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਅਮਰੀਕਾ ਵਿਚ ਜਨਮਿਆ ਹੈ, ਉਹ ਇਸ ਦੇਸ਼ ਦਾ ਨਾਗਰਿਕ ਹੈ। ਭਾਰਤੀ ਜੋੜੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਜਲਦਬਾਜ਼ੀ ਵਿਚ ਅਮਰੀਕਾ ਵਿਚ ਬੱਚੇ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਸਨ। ਕਈ ਭਾਰਤੀ ਕੱਪਲ ਨੇ ਡਾਕਟਰਾਂ ਨਾਲ ਸੰਪਰਕ ਕੀਤਾ ਤੇ ਫਰਵਰੀ 20 ਤੋਂ ਪਹਿਲਾਂ ਸੀ ਸੈਕਸ਼ਨ ਲਈ ਹਸਪਤਾਲਾਂ ਵਿਚ ਅਪਾਇੰਟਮੈਂਟ ਲੈ ਲਈ ਸੀ।